ਕੈਪਸ਼ਨ : ਪੀਟੀਕੇ ਪੀਬੀ04, ਆਰੀਆ ਕਾਲਜ ਪਠਾਨਕੋਟ ਦੀਆਂ ਐਮ. ਕਾਮ 'ਚ ਵਧੀਆ ਅੰਕ ਪ੍ਰਰਾਪਤ ਕਰਨ ਵਾਲੀਆਂ ਹੋਣਹਾਰ ਵਿਦਿਅਰਥਣਾਂ।

======

ਸੁਰਿੰਦਰ ਮਹਾਜਨ ਪਠਾਨਕੋਟ :

ਆਰਆਰਐੱਮਕੇ ਆਰੀਆ ਮਹਿਲਾ ਕਾਲਜ ਪਠਾਨਕੋਟ ਦਾ ਐੱਮ ਕਾਮ ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੀ ਪਿ੍ਰੰਸੀਪਲ ਡਾ: ਗੁਰਮੀਤ ਕੌਰ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਮਨਪ੍ਰਰੀਤ ਕੌਰ ਨੇ 550 ਵਿੱਚੋਂ 408 ਨੰਬਰ ਪ੍ਰਰਾਪਤ ਕਰ ਕੇ ਜਿਲ੍ਹੇ 'ਚੋਂ ਪਹਿਲਾ, ਪੱਲਵੀ ਨੇ 405 ਨੰਬਰ ਪ੍ਰਰਾਪਤ ਕਰ ਕੇ ਜਿਲ੍ਹੇ 'ਚੋਂ ਦੂਜਾ ਅਤੇ ਸ਼ਵੀ ਸ਼ਰਮਾ ਨੇ382 ਨੰਬਰ ਪ੍ਰਰਾਪਤ ਕਰ ਕੇ ਕਾਲਜ 'ਚੋਂ ਤੀਸਰਾ ਸਥਾਨ ਪ੍ਰਰਾਪਤ ਕਰ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ। ਪਿ੍ਰੰਸੀਪਲ ਡਾ: ਗੁਰਮੀਤ ਕੌਰ ਨੇ ਸਾਰੇ ਹੋਣਹਾਰ ਵਿਦਿਆਰਥੀਆਂ ਅਤੇ ਪੂਰੇ ਕਾਮਰਸ ਵਿਭਾਗ ਨੂੰ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।