ਪਵਨ ਤੇ੍ਹਨ, ਬਟਾਲਾ : ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਅਧੀਨ ਚੱਲ ਰਹੀ ਸੰਸਥਾ ਗੁਰੂ ਨਾਨਕ ਕਾਲਜ ਬਟਾਲਾ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ਰੰ. ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਬੀਐੱਸਸੀ (ਆਈਟੀ) ਸਮੈਸਟਰ ਪਹਿਲਾ ਦੇ ਵਿਦਿਆਰਥੀ ਰਿਸ਼ਵ ਧਵਨ ਨੇ 74% ਅੰਕ ਪ੍ਰਰਾਪਤ ਕਰ ਕੇ ਯੂਨੀਵਰਸਿਟੀ 'ਚੋਂ 10 ਵਾਂ ਤੇ ਬਟਾਲਾ 'ਚੋਂ ਪਹਿਲਾ ਸਥਾਨ ਪ੍ਰਰਾਪਤ ਕੀਤਾ ਹੈ। ਇਸੇ ਤਰ੍ਹਾਂ ਬੀਐੱਸਸੀ ਸਮੈਸਟਰ ਪਹਿਲਾ ਦੀ ਵਿਦਿਆਰਥਣ ਅਮਨਪ੍ਰਰੀਤ ਕੌਰ ਨੇ 71% ਅੰਕ ਪ੍ਰਰਾਪਤ ਕਰ ਕੇ ਕਾਲਜ 'ਚੋਂਂ ਦੂਜਾ ਸਥਾਨ ਪ੍ਰਰਾਪਤ ਕੀਤਾ ਹੈ। ਇਸੇ ਤਰ੍ਹਾਂ ਬੀਸੀਏ ਸਮੈਸਟਰ ਪਹਿਲਾ ਦੀ ਵਿਦਿਆਰਥਣ ਕੋਮਲਪ੍ਰਰੀਤ ਕੌਰ ਨੇ 66% ਅੰਕ ਪ੍ਰਰਾਪਤ ਕਰ ਕੇ ਕਾਲਜ 'ਚੋਂ ਪਹਿਲਾ ਸਥਾਨ ਪ੍ਰਰਾਪਤ ਕੀਤਾ ਹੈ। ਇਸੇ ਤਰ੍ਹਾਂ ਬੀਐੱਸਸੀ (ਆਈਟੀ) ਸਮੈਸਟਰ ਪੰਜਵੇਂ ਦਾ ਨਤੀਜਾ ਸ਼ਾਨਦਾਰ ਰਿਹਾ ਤੇ ਵਿਦਿਆਰਥੀ ਅਭਿਸ਼ੇਕ ਸੂਰੀ ਨੇ 64% ਅੰਕ ਪ੍ਰਰਾਪਤ ਕਰ ਕੇ ਕਾਲਜ'ਚੋਂ ਪਹਿਲਾ ਸਥਾਨ ਪ੍ਰਰਾਪਤ ਕੀਤਾ। ਬੀਐੱਸਸੀ (ਆਈਟੀ) ਸਮੈਸਟਰ ਤੀਜਾ ਦੀ ਵਿਦਿਆਰਥਣ ਨਵਜੋਤ ਕੌਰ ਰਾਮਗੜ੍ਹੀਆ ਨੇ 70% ਅੰਕ ਪ੍ਰਰਾਪਤ ਕਰ ਕੇ ਕਾਲਜ 'ਚੋਂ ਪਹਿਲਾ ਸਥਾਨ ਪ੍ਰਰਾਪਤ ਕੀਤਾ ਤੇ ਨਵਜੋਤ ਕੌਰ ਬੰਮਰਾਹ ਨੇ 60% ਅੰਕ ਪ੍ਰਰਾਪਤ ਕਰ ਕੇ ਕਾਲਜ 'ਚੋਂ ਦੂਜਾ ਸਥਾਨ ਪ੍ਰਰਾਪਤ ਕੀਤਾ। ਪਿ੍ਰੰ. ਡਾ. ਗਗਨਦੀਪ ਸਿੰਘ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ ਤੇ ਸਮੂਹ ਕੰਪਿਊਟਰ ਸਟਾਫ ਨੂੰ ਵਧਾਈ ਦਿੰਦਿਆਂ ਹੋਇਆ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਪ੍ਰਰੋ. ਅੰਮਿ੍ਤਪਾਲ ਸਿੰਘ, ਪ੍ਰਰੋ. ਅਮਨਦੀਪ ਕੌਰ, ਗੁਰਭੇਜ ਸਿੰਘ ਆਦਿ ਹਾਜ਼ਰ ਸਨ।