<

p> ਪਵਨ ਤੇ੍ਹਨ, ਬਟਾਲਾ : ਆਰ ਆਰ ਬਾਵਾ ਕਾਲਜ 'ਚ ਧੀਆਂ ਤੇ ਰੁੱਖਾਂ ਨਾਲ ਸਬੰਧਿਤ ਨੁੱਕੜ ਨਾਟਕ ਖੇਡਿਆ ਗਿਆ। ਨਾਟਕ ਮੰਚਨ ਦੌਰਾਨ ਨੀਰੂ ਚੱਡਾ ਨੇ ਮੁੱਲਵਾਨ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਰੁੱਖ ਨਹੀਂ ਤੇ ਮਨੁੱਖ ਨਹੀਂ, ਧੀ ਨਹੀਂ ਤੇ ਕੁੱਖ ਨਹੀਂ। ਬਿਨਾਂ ਧੀਆਂ ਤੇ ਰੁੱਖਾਂ ਤੋਂ ਕੋਈ ਵੀ ਜੱਗ ਸੱਖਣਾ ਰਹਿੰਦਾ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਸਬੰਧੀ ਆਰਆਰ ਬਾਵਾ ਕਾਲਜ ਦੇ ਯੁਵਕ ਭਲਾਈ ਵਿਭਾਗ ਵੱਲੋਂ 'ਪੁੱਤਰ ਧੀ ਇਕ ਸਮਾਨ ਦੋਵਾਂ ਨਾਲ ਹੈ ਦੇਸ਼ ਦੀ ਸ਼ਾਨ' ਨੁੱਕੜ ਨਾਟਕ ਖੇਡਿਆ ਗਿਆ। ਇਸ ਦੀ ਪ੍ਰਧਾਨਗੀ ਪਿ੍ਰੰ. ਪ੍ਰਰੋ. ਨੀਰੂ ਚੱਡਾ ਵੱਲੋਂ ਕੀਤੀ ਗਈ। ਘੁਮਾਣ ਤੋਂ ਪਿ੍ਰਤਪਾਲ ਸਿੰਘ ਦੀ ਡਾਇਰੈਕਸ਼ਨ 'ਚ ਹੋਏ ਇਸ ਨਾਟਕ ਨੇ ਸਮਾਜ 'ਚ ਫੈਲ ਰਹੀਆਂ ਕੁਰੀਤੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਕਾਲਜ ਦੇ ਸਮੂਹ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ ਅਤੇ ਅੰਤ ਵਿਚ ਡਾ. ਇੰਦਰਾ ਵਿਰਕ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।