ਪੱਤਰ ਪ੍ਰਰੇਰਕ, ਹਰਚੋਵਾਲ : ਬਡਵਾਲ ਹਸਪਤਾਲ ਸਠਿਆਲੀਪੁਲ ਕਾਹਨੂੰਵਾਨ ਵੱਲੋਂ ਗੁਰਦੁਆਰਾ ਬਾਬਾ ਰਾਜਾ ਰਾਮ 'ਚ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ 'ਚ ਗੁਰਦੁਆਰਾ ਬਾਬਾ ਰਾਜਾ ਰਾਮ ਦੇ ਮੁੱਖ ਸੇਵਾ ਬਾਬਾ ਬਲਵਿੰਦਰ ਸਿੰਘ ਤੇ ਜੀਓਜੀ ਟੀਮ ਗੁਰਦਾਸਪੁਰ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਕੈਂਪ ਲਗਾਇਆ। ਕੈਂਪ 'ਚ ਕਰੀਬ 150 ਮਰੀਜ਼ਾਂ ਨੂੰ ਚੈੱਕ ਕੀਤਾ ਗਿਆ ਅਤੇ ਫ੍ਰੀ ਦਵਾਈ ਵੀ ਦਿੱਤੀ ਗਈ। ਇਸ ਮੌਕੇ ਬੱਚਿਆਂ ਦੇ ਮਾਹਰ ਡਾ. ਨਵਜੋਤ ਸਿੰਘ ਬਡਵਾਲ ਵੱਲੋਂ ਮਰੀਜ਼ਾਂ ਦਾ ਤਸੱਲੀਬਖਸ਼ ਚੈੱਕਅਪ ਕੀਤਾ ਗਿਆ ਤੇ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਜੀਓਜੀ ਕਰਨਲ ਗੁਰਮੁੱਖ ਸਿੰਘ, ਮੈਨੇਜਰ ਕੈਪਟਨ ਸਿੰਘ, ਦਿਲਬਾਗ ਸਿੰਘ ਪੱਪੂ, ਗਗਨਦੀਪ ਸਿੰਘ ਰਿਆੜ, ਪ੍ਰਤਾਪ ਸਿੰਘ, ਲੱਖਾ ਸਿੰਘ, ਬਾਬਾ ਦਲਬੀਰ ਸਿੰਘ, ਸੁਬਾ ਸਿੰਘ, ਉਂਕਾਰ ਸਿੰਘ, ਦਿਲਬਾਗ ਸਿੰਘ ਬੱਗੋ, ਸਰਵਣ ਸਿੰਘ, ਸੰਤੋਖ ਸਿੰਘ, ਸੁਬੇਦਾਰ ਰੋਸ਼ਨ ਸਿੰਘ, ਵਾਸੂ ਮਹਿਰਾ, ਅਮਿ੍ਤਪਾਲ ਸਿੰਘ, ਜਤਿੰਦਰ ਕੌਰ, ਅਨੀਤਾ ਆਦਿ ਹਾਜ਼ਰ ਸਨ।