ਸੁਰਿੰਦਰ ਮਹਾਜਨ, ਪਠਾਨਕੋਟ

ਨੌਜਵਾਨ ਨੂੰ ਕੈਨੇਡਾ ਭੇਜਨ ਦੇ ਨਾਂ 'ਤੇ 2.69 ਲੱਖ ਦੀ ਠੱਗੀ ਦੇ ਦੋਸ਼ 'ਚ ਥਾਣਾ ਸਦਰ ਦੀ ਪੁਲਿਸ ਨੇ ਤਿੰਨ ਲੋਕਾਂ ਮੋਨਿਕਾ, ਅਮਨਦੀਪ ਅਤੇ ਵਿਸ਼ਾਲ ਵਾਸੀ ਸਰਨਾ ਖ਼ਿਲਾਫ਼ ਧੋਖਾਧੜੀ ਦਾ ਇਹ ਮਾਮਲਾ ਪੀੜਤ ਨੌਜਵਾਨ ਦੇ ਪਿਤਾ ਵੱਲੋਂ ਦਿੱਤੀ ਸ਼ਿਕਾਇਤ 'ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸਰਨਾ ਵਾਸੀ ਅਸ਼ਵਨੀ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਪਾਸੋਂ 2.69 ਲੱਖ ਰੁਪਏ ਲਏ। ਉਸਨੇ ਨਾ ਹੀ ਇਨ੍ਹਾਂ ਦੇ ਬੇਟੇ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਪੈਸੇ ਮੋੜੇ। ਪੁਲਿਸ ਨੇ ਪੜਤਾਲ ਕਰਨ ਮਗਰੋਂ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।