ਲਖਬੀਰ ਖੁੰਡਾ,ਧਾਰੀਵਾਲ : ਥਾਣਾ ਘੁੰਮਣ ਕਲਾਂ ਦੀ ਪੁਲਿਸ ਵੱਲੋਂ ਦਾਜ ਮੰਗਣ ਵਾਲੇ ਪਤੀ ਸਮੇਤ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਮਨਦੀਪ ਕੌਰ ਪੁੱਤਰੀ ਹਰਦੇਵ ਸਿੰਘ ਵਾਸੀ ਪਿੰਡ ਚੱਕ ਭੰਗਵਾਂ ਨੇ ਉੱਚ ਪੁਲਿਸ ਅਧਿਕਾਰੀਆਂ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਦੱਸਿਆ ਕਿ ਲਗਪਗ ਚਾਰ ਸਾਲ ਪਹਿਲਾਂ ਉਸ ਦਾ ਵਿਆਹ ਮਨਪ੍ਰਰੀਤ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਪਿੰਡ ਸੁਚੇਤਗੜ੍ਹ ਨਾਲ ਹੋਈ ਸੀ, ਪਰ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸਦੇ ਪਤੀ ਮਨਪ੍ਰਰੀਤ ਸਿੰਘ, ਸੱਸ ਗੁਰਮੇਜ ਕੌਰ, ਸਹੁਰਾ ਲਖਬੀਰ ਸਿੰਘ ਅਤੇ ਦਿਓਰ ਜੁਗਰਾਜ ਸਿੰਘ ਨੇ ਮਿਲੀਭੁਗਤ ਕਰ ਕੇ ਜਿਥੇ ਮੇਰੇ ਪੇਕਿਆਂ ਘਰੋਂ ਆਏ ਸਾਮਾਨ ਨੂੰ ਖੁਰਦ-ਬੁਰਦ ਕਰ ਦਿੱਤਾ, ਉਥੇ ਹੀ ਪੇਕਿਆਂ ਘਰੋਂ ਹੋਰ ਦਹੇਜ਼ ਅਤੇ ਕਾਰ ਲਿਆਉਣ ਲਈ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਦੁਖੀ ਹੋ ਕੇ ਉਹ ਆਪਣੇ ਪੇਕਿਆਂ ਦੇ ਘਰ ਰਹਿਣ ਲੱਗ ਪਈ। ਏਐੱਸਆਈ ਬਲਬੀਰ ਸਿੰਘ ਨੇ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਮਨਦੀਪ ਕੌਰ ਦੇ ਬਿਆਨਾਂ 'ਤੇ ਮਨਪ੍ਰਰੀਤ ਸਿੰਘ, ਜੁਗਰਾਜ ਸਿੰਘ, ਲਖਬੀਰ ਸਿੰਘ ਅਤੇ ਗੁਰਮੇਜ ਕੌਰ ਵਿਰੁੱਧ ਧਾਰਾ 498ਏ, 406, 120ਬੀ ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ।