ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ

ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਉੱਪਲ ਵਿਖੇ ਸਰਪੰਚ ਕੁਲਵੰਤ ਸਿੰਘ ਅਤੇ ਸਮੂਹ ਗ੍ਾਮ ਪੰਚਾਇਤ ਵੱਲੋਂ ਪਿੰਡ ਦੇ ਲੋੜਵੰਦ ਅਤੇ ਗਰੀਬ ਲਾਭਪਾਤਰੀਆਂ ਨੂੰ ਸਸਤਾ ਅਨਾਜ ਮੁਹੱਈਆ ਕਰਵਾਉਣ ਲਈ ਬਣਾਏ ਜਾਣ ਵਾਲੇ ਸਮਾਰਟ ਕਾਰਡਾਂ ਲਈ ਫਾਰਮ ਭਰੇ ਗਏ। ਇਸ ਮੌਕੇ ਤੇ ਸਰਪੰਚ ਕੁਲਵੰਤ ਸਿੰਘ ਨੇ ਦੱਸਿਆ ਕਿਪਿਛਲੀ ਅਕਾਲੀ ਭਾਜਪਾ ਸਰਕਾਰ ਦੌਰਾਨ ਅਨੇਕਾਂ ਲੋੜਵੰਦ ਅਤੇ ਗਰੀਬ ਲਾਭਪਾਤਰੀ ਸਸਤੇ ਅਨਾਜ ਦੀ ਸਹੂਲਤ ਤੋਂ ਵਾਂਝੇ ਹਨ ਅਤੇ ਇਨ੍ਹਾਂ ਲੋੜਵੰਦਾਂ ਨੂੰ ਸਸਤਾ ਅਨਾਜ ਮੁਹੱਈਆ ਕਰਵਾਉਣ ਲਈ ਹਲਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਉੱਪਰ ਵਿੱਚ ਬਿਨਾਂ ਭੇਦਭਾਵ ਸਾਰੇ ਵਰਗ ਦੇ ਲੋਕਾਂ ਦੇ ਫਾਰਮ ਭਰੇ ਗਏ ਹਨਤਾਂ ਜੋ ਉਨ੍ਹਾਂ ਦੇ ਸਮਾਰਟ ਕਾਰਡ ਬਣ ਸਕਣ ਅਤੇ ਸਰਕਾਰੀ ਸਹੂਲਤਾਂ ਦਾ ਲਾਭ ਪ੍ਾਪਤ ਕਰ ਸਕਣ। ਇਸ ਮੌਕੇ ਦਲਜੀਤ ਸਿੰਘ ਪੰਚ ਦਾ ਨਾਮ ਸੀ ਪੰਚ ਜੋਗਾ ਸਿੰਘ ਪੰਚ ਬਲਵੀਰ ਕੌਰ ਪੰਚ ਸ਼ਿੰਦਰ ਮਸੀਹ ਆਦਿ ਪਿੰਡ ਦੇ ਮੋਹਤਬਰ ਹਾਜ਼ਰ ਸਨ।