v> ਸੁਰਿੰਦਰ ਮਹਾਜਨ, ਪਠਾਨਕੋਟ : ਸਾਰੇ ਭਾਰਤ ਵਿੱਚ ਕੋਰੋਨਾ ਮੁੜ ਤੋਂ ਜ਼ੋਰ ਫੜਦਾ ਜਾ ਰਿਹਾ ਹੈ। ਉਥੇ ਹੀ ਜ਼ਿਲ੍ਹੇ ਪਠਾਨਕੋਟ ਵਿੱਚ ਵੀ ਕਰੋਨਾ ਮਰੀਜ਼ ਤੇਜ਼ੀ ਨਾਲ ਵਧ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਅੱਜ ਪੰਜ ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜਿਸ ਨਾਲ ਦੂਸਰੇ ਰਾਊਂਡ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 23 ਹੋ ਗਈ ਹੈ। ਇਨ੍ਹਾਂ ਦੇ ਸੈਂਪਲ ਨੂੰ ਟੈਸਟ ਲਈ ਭਿਜਵਾਏ ਗਏ ਸਨ ਅਤੇ ਇੱਕ ਮਰੀਜ਼ ਦੀ ਉਸੇ ਦਿਨ ਮੌਤ ਹੋ ਗਈ ਸੀ। ਅੱਜ ਉਸ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਬਾਕੀ ਚਾਰ ਮਰੀਜ਼ ਸਥਾਨਕ ਇੰਦਰਾ ਕਲੋਨੀ ਦੇ ਪਾਜ਼ੇਟਿਵ ਆਏ ਪਰਿਵਾਰਕ ਮੈਂਬਰ ਹਨ। ਇਹ ਸਾਰੇ ਹੀ ਸਬਜ਼ੀ ਮੰਡੀ ਦੇ ਕਾਰੋਬਾਰੀ ਦਸੇ ਜਾਂਦੇ ਹਨ। ਜਦਕਿ ਇਕ ਜੰਮੂ ਜਲੰਧਰ ਸਾ਼ਹ ਰਾਹ ਤੇ ਵਸੇ ਕਸਬਾ ਮਾਧੋਪੁਰ, ਜੋਕਿ ਪੰਜਾਬ ਤੋਂ ਜੰਮੂ ਜਾਂਦੇ ਪੰਜਾਬ ਦਾ ਆਖ਼ਿਰੀ ਕਸਬਾ ਹੈ, ਦਾ ਵਸਨੀਕ ਹੈ। ਇਸ ਦੇ ਨਾਲ ਹੀ ਅੱਜ ਦੋ ਮਰੀਜ਼ਾਂ ਨੂੰ ਘਰਾਂ ਨੂੰ ਰਵਾਨਾ ਕੀਤਾ ਗਿਆ ਹੈ। ਜੋ ਕਿ ਜ਼ਿਲ੍ਹਾ ਦੇ ਕੋਰੋਨਾ ਮੁਕਤ ਹੋਣ ਮਗਰੋਂ ਦੁਸਰੇ ਰਾਊਂਡ ਦੇ ਪਹਿਲੇ ਮਰੀਜ਼ ਸਨ। ਜਿਨ੍ਹਾਂ ਵਿਚੋਂ ਇਕ ਕੋਟਲੀ ਮੁਗਲਾਂ ਦਾ ਵਸਨੀਕ ਹੈ ਅਤੇ ਇਹ ਦੁਬਈ ਤੋਂ ਪਰਤਿਆ ਸੀ ਅਤੇ ਦੂਸਰਾ ਪਠਾਨਕੋਟ ਦੇ ਢਾਂਗੂ ਰੋਡ ਦੀ ਕਲੋਨੀ ਹਰਿ ਨਗਰ ਦਾ ਰਹਿਣ ਵਾਲਾ ਹੈ। ਅੱਜ ਤੱਕ ਜ਼ਿਲ੍ਹੇ ਦੇ ਕੇਸਾਂ ਦਾ ਵੇਰਵਾ ਇਸ ਤਰ੍ਹਾਂ ਹੈ ਅੱਜ ਤੱਕ ਕੁੱਲ ਪਾਜ਼ੇਟਿਵ ਮਰੀਜ਼ 52, ਮੌਤ 3, ਘਰਾਂ ਨੂੰ ਪਰਤੇ 27, ਜੇਰੇ ਇਲਾਜ 20

Posted By: Susheel Khanna