ਕੁਲਦੀਪ ਜਾਫਲਪੁਰ, ਕਾਹਨੂੰਵਾਨ : ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਬੀਬੀਆਂ ਦਾ ਪਹਿਲਾ ਜ਼ੋਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਜੀ ਨੇ ਗਠਨ ਕੀਤਾ। ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਜ਼ੋਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਵੱਲੋਂ ਭੈਣੀ ਮੀਆਂ ਖਾਂ ਇਲਾਕੇ ਦੀਆਂ ਬੀਬੀਆਂ ਦੀ ਭਰਮੀ ਮੀਟਿੰਗ ਅੰਮਿ੍ਤਪਾਲ ਕੌਰ,ਦਵਿੰਦਰ ਕੌਰ,ਗੁਰਪ੍ਰਰੀਤ ਕੌਰ,ਰਣਜੀਤ ਕੌਰ ਦੀ ਅਗਵਾਈ ਹੇਠ ਗੁਰਦਵਾਰਾ ਬਾਬਾ ਲਾਲ ਸਿੰਘ ਕੁੱਲੀ ਵਾਲੇ ਨਾਨੋਵਾਲ ਖੁਰਦ ਵਿਚ ਹੋਈ। ਇਸ ਮੌਕੇ ਬੀਬੀਆਂ ਵੱਲੋਂ ਸਰਬਸੰਮਤੀ ਨਾਲ ਜ਼ੋਨ ਦੀ ਪ੍ਰਧਾਨ ਗੁਰਪ੍ਰਰੀਤ ਕੌਰ,ਮੀਤ ਪ੍ਰਧਾਨ ਗੁਰਦੀਪ ਕੌਰ,ਸਕਤੱਰ ਹਰਜੀਤ ਕੌਰ,ਮੀਤ ਸਕੱਤਰ ਮਲਾਰ ਕੌਰ,ਪ੍ਰਰੈਸ ਸਕੱਤਰ ਬਲਜੀਤ ਕੌਰ,ਜਥੇਬੰਦਕ ਸਕੱਤਰ ਪ੍ਰਰੀਤਮ ਕੌਰ, ਮੈਂਬਰ ਜਸਪ੍ਰਰੀਤ ਕੌਰ ਖਾਲਸਾ,ਅਮਰਜੀਤ ਕੌਰ,ਸੁਰਿੰਦਰ ਕੌਰ,ਜਸਵਿੰਦਰ ਕੌਰ,ਜੋਗਿੰਦਰ ਕੌਰ

ਨੂੰ ਚੁਣਿਆ ਗਿਆ।ਇਸ ਮੌਕੇ ਜ਼ਿਲ੍ਹਾ ਸਕੱਤਰ ਸੋਹਣ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਬੀਬੀਆਂ ਦਾ ਵੱਡਾ ਕੇਡਰ ਤਿਆਰ ਹੋ ਰਿਹਾ ਹੈ। ਅੱਜ ਇਕ ਜ਼ੋਨ ਤੋਂ ਇਸ ਦੀ ਸ਼ੁਰੂਆਤ ਕੀਤੀ ਹੈ ਆਉਣ ਵਾਲੇ ਦਿਨਾਂ 'ਚ ਹਰ ਜ਼ੋਨ ਵਿਚ ਬੀਬੀਆਂ ਦਾ ਜ਼ੋਨ ਗਠਨ ਕੀਤਾ ਜਾਵੇਗਾ। 13 ਨੂੰ ਜਥੇਬੰਦੀ ਦੇ ਰੇਲ ਰੋਕੋ ਪੋ੍ਗਰਾਮ ਵਿਚ ਬੀਬੀਆਂ ਦੇ ਵੱਡੇ ਜੱਥੇ ਸ਼ਾਮਲ ਹੋਣਗੇ। ਇਸ ਮੌਕੇ ਹਰਜੀਤ ਕੌਰ,ਜਸਵਿੰਦਰ ਕੌਰ,ਬਲਬੀਰ ਕੌਰ,ਹਰਜੀਤ ਕੌਰ,ਦਵਿੰਦਰ ਕੌਰ,ਤਰਸੇਮ ਕੌਰ,ਸੁਖਵਿੰਦਰ ਕੌਰ,ਜਸਪ੍ਰਰੀਤ ਕੌਰ,ਸਿੰਦਰ ਕੌਰ,ਮਲਾਰ ਕੌਰ, ਬਲਵਿੰਦਰ ਕੌਰ,ਕੁਲਵਿੰਦਰ ਕੌਰ,ਜੋਗਿੰਦਰ ਕੌਰ,ਬਲਜੀਤ ਕੌਰ,ਭਜਨ ਕੌਰ,ਨਰਿੰਦਰ ਕੌਰ,ਅਮਰਜੀਤ ਕੌਰ,ਸਰਬਜੀਤ ਕੌਰ,ਜਸਵਿੰਦਰ ਕੌਰ,ਹਰਜੀਤ ਕੌਰ,ਬਲਜੀਤ ਕੌਰ ਤੇ ਹੋਰ ਕਿਸਾਨ ਮਜ਼ਦੂਰ ਬੀਬੀਆਂ ਹਾਜ਼ਰ ਸਨ।