ਕੁਲਦੀਪ ਜਾਫਲਪੁਰ, ਕਾਹਨੂੰਵਾਨ : ਦਿੱਲੀ ਦੇ ਜੰਤਰ ਮੰਤਰ 'ਚ ਲੱਗਣ ਵਾਲੀ ਕਿਸਾਨ ਸੰਸਦ ਵਿਚ ਭਾਗ ਲੈਣ ਲਈ ਸਥਾਨਕ ਬਲਾਕ ਤੋਂ ਕਿਸਾਨਾਂ ਦਾ ਇਕ ਜੱਥਾ ਪੂਰੇ ਉਤਸ਼ਾਹ ਨਾਲ ਰਵਾਨਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਯੁਕਤ ਮੋਰਚੇ ਦੇ ਆਗੂ ਗੁਰਦੇਵ ਸਿੰਘ ਤੇ ਮਨੋਹਰ ਸਿੰਘ ਨੇ ਦੱਸਿਆ ਕਿ ਉਹ ਮਾਝਾ ਸੰਘਰਸ਼ ਕਮੇਟੀ ਰਹੀ ਕਿਸਾਨਾਂ ਸੰਘਰਸ਼ 'ਚ ਪਿਛਲੇ 8 ਮਹੀਨੇ ਤੋਂ ਹਿੱਸਾ ਲੈ ਰਹੇ ਹਨ। ਉਨਾਂ੍ਹ ਦੱਸਿਆ ਕਿ ਬੇਸ਼ੱਕ ਸੰਘਰਸ਼ ਲੰਮਾ ਤੇ ਅੌਕੜਾਂ ਭਰਿਆ ਚੱਲ ਰਿਹਾ ਹੈ ਪਰ ਹਲਕੇ ਦੇ ਕਿਸਾਨਾਂ ਵਿਚ ਪੂਰਾ ਉਤਸ਼ਾਹ ਅਤੇ ਇੱਕਜੁੱਟਤਾ ਬਣੀ ਹੋਈ ਹੈ। ਉਨਾਂ੍ਹ ਕਿਹਾ ਕਿ ਕਿਸਾਨ ਲੰਮੀ ਲੜਾਈ ਲੜਨ ਲਈ ਦਿ੍ੜ੍ਹ ਹੋ ਚੁੱਕੇ ਹਨ। ਸੰਘਰਸ਼ ਤੇ ਜਿੱਤਣ ਤੱਕ ਉਨਾਂ੍ਹ ਦਾ ਉਤਸ਼ਾਹ ਅਤੇ ਇੱਕਜੁੱਟਤਾ ਬਰਕਰਾਰ ਰਹੇਗੀ। 29 ਜੁਲਾਈ ਨੂੰ ਲੱਗਣ ਵਾਲੀ ਕਿਸਾਨ ਸੰਸਦ ਵਿਚ ਭਾਗ ਲੈਣ ਲਈ ਰਵਾਨਾ ਹੋਣ ਵਾਲੇ ਜਥੇ ਵਿਚ ਗੁਰਦੇਵ ਸਿੰਘ, ਗੁਰਪਾਲ ਸਿੰਘ ਬੁੱਟਰ, ਕਰਮ ਸਿੰਘ, ਗੁਰਨਾਮ ਸਿੰਘ, ਕਰਨੈਲ ਸਿੰਘ, ਅਜੀਤ ਸਿੰਘ ਜਾਗੋਵਾਲ, ਕੁਲਦੀਪ ਸਿੰਘ ਅਤੇ ਕੁਲਵੰਤ ਸਿੰਘ ਸ਼ਾਮਲ ਹਨ, ਜਿਨਾਂ੍ਹ ਨੂੰ ਹਲਕੇ ਦੇ ਕਿਸਾਨਾਂ ਨੂੰ ਸਨਮਾਨਿਤ ਕਰਕੇ ਰਵਾਨਾ ਕੀਤਾ ਗਿਆ। ਇਸ ਮੌਕੇ ਕਿਸਾਨ ਜਥੇ ਨੂੰ ਰਵਾਨਾ ਕਰਨ ਵਾਲਿਆਂ ਵਿੱਚ ਮਨੋਹਰ ਸਿੰਘ, ਬੀਬੀ ਜਗੀਰ ਕੌਰ, ਗੁਰਵਿੰਦਰ ਸਿੰਘ ਸਠਿਆਲੀ, ਨਾਰੀਆਂ ਸਿੰਘ, ਜਸਵਿੰਦਰ ਸਿੰਘ, ਦਲਬੀਰ ਸਿੰਘ, ਮਨਜੀਤ ਸਿੰਘ ਆਦਿ ਸ਼ਾਮਲ ਹਨ।