ਆਕਾਸ਼, ਗੁਰਦਾਸਪੁਰ : ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ 'ਤੇ ਅੱਜ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਦੇ ਟਰੈਕ ਉੱਪਰ ਵੀ ਕਿਸਾਨਾਂ ਵਲੋਂ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਕਿਸਾਨ ਲਖੀਮਪੁਰ ਖੀਰੀ ਦੀ ਘਟਨਾ ਦੇ ਸੰਦਰਭ 'ਚ ਗ੍ਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ 'ਚੋਂ ਬਰਖਾਸਤ ਕਰਨ ਤੇ ਪੂਰੇ ਘਟਨਾਕ੍ਰਮ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕਰ ਰਹੇ ਸਨ। ਰੇਲਵੇ ਟਰੈਕ 'ਤੇ ਵੱਡੀ ਗਿਣਤੀ 'ਚ ਇਕੱਠੇ ਹੋਏ ਕਿਸਾਨਾਂ ਮਜ਼ਦੂਰਾਂ ਦੇ ਇਕੱਠ ਦੀ ਪ੍ਰਧਾਨਗੀ ਸਾਂਝੇ ਤੌਰ 'ਤੇ ਬਲਵਿੰਦਰ ਸਿੰਘ ਰਵਾਲ, ਗੁਰਦੀਪ ਸਿੰਘ ਮੁਸਤਫਾਬਾਦ, ਸੁਖਦੇਵ ਸਿੰਘ ਗੋਸਲ, ਹਰਭਜਨ ਸਿੰਘ ਬਟਾਲਾ, ਗੁਰਦੀਪ ਸਿੰਘ ਕਾਮਲਪੁਰਾ, ਕਰਨੈਲ ਸਿੰਘ ਪੰਛੀ, ਚੰਨਣ ਸਿੰਘ ਦੌਰਾਂਗਲਾ, ਮੱਖਣ ਸਿੰਘ ਕੁਹਾੜ, ਗੁਲਜ਼ਾਰ ਸਿੰਘ ਬਸੰਤਕੋਟ, ਕੈਪਟਨ ਗੁਰਜੀਤ ਸਿੰਘ ਬਾਜਵਾ, ਸੁਖਦੇਵ ਸਿੰਘ ਗੋਸਲ, ਹਰਭਜਨ ਸਿੰਘ ਬਟਾਲਾ, ਮੱਖਣ ਸਿੰਘ ਤਿੱਬੜ, ਬਲਬੀਰ ਸਿੰਘ ਕੱਤੋਵਾਲ, ਰਘਬੀਰ ਸਿੰਘ ਪਕੀਵਾਂ ਲਖਵਿੰਦਰ ਸਿੰਘ ਮਰੜ ਆਦਿ ਨੇ ਸਾਂਝੇ ਤੌਰ 'ਤੇ ਕੀਤੀ। ਬੁਲਾਰਿਆਂ ਨੇ ਕੇਂਦਰ ਸਰਕਾਰ ਉਪਰ ਦੋਸ਼ ਲਾਇਆ ਕਿ ਉਹ ਤੇਜ਼ੀ ਨਾਲ ਤਾਨਾਸ਼ਾਹੀ ਵੱਲ ਵਧ ਰਹੀ ਹੈ ਰਾਜਾਂ ਦੇ ਅਧਿਕਾਰਾਂ ਨੂੰ ਕੁਚਲ ਕੇ ਦੇਸ਼ ਦੇ ਸੰਘੀ ਢਾਂਚੇ ਨੂੰ ਤਹਿਸ ਨਹਿਸ ਕਰ ਰਹੀ ਹੈ ਦੇਸ਼ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਹਿੰਦੂ ਰਾਸ਼ਟਰ ਦਾ ਏਜੰਡਾ ਲਾਗੂ ਕਰਨ ਦੀ ਕਾਹਲ 'ਚ ਹੈ। ਆਗੂਆਂ ਨੇ ਸਰਕਾਰ ਕੋਲੋਂ ਅਜੇ ਮਿਸ਼ਰਾ ਨੂੰ ਕੇਂਦਰੀ ਮੰਤਰੀ ਮੰਡਲ 'ਚੋਂ ਬਰਖਾਸਤ ਕਰਨ, ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਸਮੂਹਕ ਤੌਰ 'ਤੇ ਮਜ਼ਦੂਰਾਂ ਕਿਸਾਨਾਂ ਨੇ ਅਹਿਦ ਕੀਤਾ ਕਿ ਉਹ ਉਪਰੋਕਤ ਮੰਗਾਂ ਲਈ ਆਖ਼ਰੀ ਸਾਹ ਤਕ ਲੜਦੇ ਰਹਿਣਗੇ ।

-ਚੱਕਾ ਜਾਮ ਕਾਰਨ ਸਵਾਰੀਆਂ ਹੋਈਆਂ ਖੱਜਲ

ਕਿਸਾਨਾਂ ਦੇ ਅੱਜ ਦੇ ਰੇਲ ਰੋਕੋ ਪ੍ਰਦਰਸ਼ਨ ਨਾਲ ਸੈਂਕੜੇ ਸਵਾਰੀਆਂ ਨੂੰ ਖੱਜਲ ਖੁਆਰ ਹੋਣਾ ਪਿਆ। ਜਾਣਕਾਰੀ ਮੁਤਾਬਕ ਕਿਸਾਨਾਂ ਵਲੋਂ ਗੁਰਦਾਸਪੁਰ ਰੇਲਵੇ ਟਰੈਕ 'ਤੇ ਸਵੇਰੇ 10 ਵਜੇ ਤੋਂ ਸ਼ਾ 4 ਵਜੇ ਤੱਕ ਧਰਨਾ ਦਿੱਤਾ। ਅੱਜ ਸਵੇਰੇ 9:45 ਤੇ ਅੰਮਿ੍ਤਸਰ ਤੋਂ ਆਈ ਟਾਟਾ ਮੋਰੀ ਐਕਸਪ੍ਰਰੈੱਸ ਹੀ ਲੰਘ ਸਕੀ ਅਤੇ ਇਸ ਉਪਰੰਤ ਰਾਤ 7 ਵਜੇ ਤੱਕ ਕੋਈ ਰੇਲਗੱਡੀ ਨਹੀਂ ਆਈ। ਕਰੀਬ 7-8 ਰੇਲਗੱਡੀਆਂ ਨਾ ਚੱਲਣ ਕਰਕੇ ਸਵਾਰੀਆਂ ਨੂੰ ਕਾਫੀ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪਿਆ।