ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ

ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ ਜਿੱਥੇ ਪੰਚਾਇਤੀ ਜ਼ਮੀਨਾਂ ਦੇ ਨਾਜਾਇਜ਼ ਕਬਜ਼ੇ ਛੁਡਵਾਏ ਜਾ ਰਹੇ ਹਨ ਉਥੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਬਲਾਕ ਡੇਰਾ ਬਾਬਾ ਨਾਨਕ, ਕਲਾਨੌਰ, ਧਾਰੀਵਾਲ ਆਦਿ ਪਿੰਡਾਂ ਤੋਂ ਗੁਜ਼ਰਦੀਆਂ ਿਲੰਕ ਸੜਕਾਂ ਦੇ ਕਿਨਾਰਿਆਂ ਨੂੰ ਕਿਸਾਨਾਂ ਵੱਲੋਂ ਕਿਸਾਨਾਂ ਵੱਲੋਂ ਸ਼ਰ੍ਹੇਆਮ ਨਾਜਾਇਜ਼ ਤੌਰ ਤੇ ਆਪਣੇ ਖੇਤਾਂ ਵਿੱਚ ਮਿਲਾਇਆ ਜਾ ਰਿਹਾ ਹੈ। ਸੜਕਾਂ ਦੇ ਕਿਨਾਰਿਆਂ ਨੂੰ ਖੇਤਾਂ ਵਿਚ ਮਿਲਾਉਣ ਕਾਰਨ ਦਿਨੋਂ ਦਿਨ ਸੁੰਗੜ ਰਹੀਆਂ ਇਹ ਸੜਕਾਂ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ । ਇੱਥੇ ਦੱਸਣਯੋਗ ਹੈ ਕਿ ਕਣਕ ਦੀ ਕਟਾਈ ਹੋਣ ਤੋਂ ਬਾਅਦ ਕਿਸਾਨਾਂ ਵੱਲੋਂ ਜਿਥੇ ਆਪਣੀਆਂ ਜ਼ਮੀਨਾਂ ਨਾਲ ਲੱਗਦੀਆਂ ਸੜਕਾਂ ਦੇ ਕਿਨਾਰਿਆਂ ਦੀ ਸਾਫ਼ ਸਫ਼ਾਈ ਦੀ ਆੜ ਹੇਠ ਸੜਕਾਂ ਦੇ ਬਰਮਾਂ ਨੂੰ ਆਪਣੇ ਖੇਤਾਂ ਵਿਚ ਮਿਲਾਇਆ ਜਾ ਰਿਹਾ ਹੈ ਪੰ੍ਤੂ ਪ੍ਰਸ਼ਾਸਨ ਨੇ ਚੁੱਪ ਵੱਟੀ ਹੋਈ ਹੈ । ਪ੍ਰਰਾਪਤ ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਇਸ ਇਲਾਕੇ ਦੀਆਂ ਪਿੰਡ ਵਡਾਲਾ ਬਾਂਗਰ, ਨਾਨੋਹਾਰਨੀ, ਭੰਡਾਲ ਨੂੰ ਜਾਣ ਵਾਲੀ ਸੜਕ ਦੇ ਦੋਵਾਂ ਪਾਸੇ ਕਿਨਾਰਿਆਂ ਤੋਂ ਇਲਾਵਾ ਮਸਤਕੋਟ ਤੋਂ ਪਿੰਡ ਅਠਵਾਲ, ਮੁਸਤਫਾਪੁਰ , ਉਗੜੂ ਖਹਿਰਾ ਤੋਂ ਦੂਲਾ ਨੰਗਲ , ਭੋਜਰਾਜ ਤੋਂ ਚੱਕ ਬਰੋਏ, ਅਗਵਾਨ ਆਦਿ ਪਿੰਡਾਂ ਤੋਂ ਗੁਜ਼ਰਨ ਵਾਲੀਆਂ ਿਲੰਕ ਸੜਕਾਂ ਦੇ ਦੋਵੇਂ ਪਾਸੇ ਦੇ ਕਿਨਾਰੇ (ਬਰਮ) ਨਾਲ ਲੱਗਦੀਆਂ ਜ਼ਮੀਨਾਂ ਦੇ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਮਿਲਾਇਆ ਗਿਆ ਹੈ। ਇੱਥੋਂ ਤੱਕ ਕਿ ਪੰਜਾਬ ਮੰਡੀਕਰਨ ਬੋਰਡ ਵੱਲੋਂ ਉਕਤ ਿਲੰਕ ਸੜਕਾਂ ਦੇ ਦੋਵਾਂ ਕਿਨਾਰਿਆਂ ਤੇ ਲਗਾਈਆ ਬੁਰਜੀਆਂ ਵੀ ਗਾਇਬ ਹੋ ਚੁੱਕੀਆਂ ਹਨ। ਸੜਕਾਂ ਦੇ ਕਿਨਾਰੇ ਨਾ ਮਾਤਰ ਨਾ ਹੋਣ ਕਰਕੇ ਉਕਤ ਸੜਕਾਂ ਤੋਂ ਗੁਜ਼ਰਨ ਵਾਲੇ ਵੱਡੇ ਵਾਹਨਾਂ ਨੂੰ ਇੱਕ ਦੂਸਰੇ ਨੂੰ ਕਰਾਸ ਕਰਦੇ ਸਮੇਂ ਖ਼ੌਫ਼ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ ਅਤੇ ਸੜਕਾਂ ਦੇ ਕਿਨਾਰੇ ਖੁਰਦ ਬੁਰਦ ਹੋਣ ਕਾਰਨ ਪਿਛਲੇ ਸਮਿਆਂ ਦੌਰਾਨ ਅਨੇਕਾਂ ਦੁਰਘਟਨਾਵਾਂ ਵੀ ਵਾਪਰ ਚੁੱਕੀਆਂ ਹਨ ਪੰ੍ਤੂ ਇਸ ਦੇ ਬਾਵਜੂਦ ਵੀ ਵਰਮਾ ਤੇ ਨਾਜਾਇਜ਼ ਕਬਜ਼ੇ ਕਰਨ ਵਾਲੇ ਲੋਕਾਂ ਨੂੰ ਸਬਕ ਨਹੀਂ ਮਿਲਿਆ ਅਤੇ ਉਨਾਂ੍ਹ ਵੱਲੋਂ ਪ੍ਰਸ਼ਾਸਨ ਤੋਂ ਬੇਖ਼ੌਫ਼ ਸ਼ਰ੍ਹੇਆਮ ਸੜਕ ਦੇ ਕਿਨਾਰਿਆਂ ਨੂੰ ਆਪਣੇ ਖੇਤਾਂ ਵਿੱਚ ਮਿਲਾਇਆ ਜਾ ਰਿਹਾ ਹੈ। ਇਸ ਮੌਕੇ ਤੇ ਰਾਹਗੀਰ ਰਣਧੀਰ ਸਿੰਘ, ਗੁਰਦੇਵ ਸਿੰਘ, ਅਮਨਦੀਪ ਸਿੰਘ, ਸਤਿੰਦਰਜੀਤ ਸਿੰਘ, ਗੁਰਮੁਖ ਸਿੰਘ, ਅਮਰੀਕ ਸਿੰਘ, ਜੋਬਨਜੀਤ ਸਿੰਘ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੇ ਛੁਡਾਏ ਜਾ ਰਹੇ ਕਬਜ਼ੇ ਜਿੱਥੇ ਸ਼ਲਾਘਾਯੋਗ ਕਦਮ ਹਨ ਉਥੇ ਇਸ ਦੇ ਬਾਵਜੂਦ ਵੀ ਸੜਕਾਂ ਦੇ ਕਿਨਾਰੇ (ਬਰਮ) ਕਿਸਾਨਾਂ ਵੱਲੋਂ ਨਾਜਾਇਜ਼ ਤੌਰ ਤੇ ਖੇਤਾਂ ਵਿੱਚ ਮਿਲਾਏ ਜਾ ਰਹੇ ਹਨ ਜੋ ਵੱਡੀ ਚਿੰਤਾ ਦਾ ਵਿਸ਼ਾ ਹਨ। ਉਨਾਂ੍ਹ ਦੱਸਿਆ ਕਿ ਦਿਨੋਂ ਦਿਨ ਸੁੰਗੜ ਰਹੀਆਂ ਸੜਕਾਂ ਅਤੇ ਵਾਹਨਾਂ ਦੀ ਵਧ ਰਹੀ ਗਿਣਤੀ ਕਾਰਨ ਸਾਨੂੰ ਸੜਕੀ ਹਾਦਸਿਆਂ ਤੋਂ ਬਚਣ ਲਈ ਸੜਕਾਂ ਕਿਨਾਰੇ ਬਣੇ ਬਰਮਾ ਦੀ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ। ਇਸ ਮੌਕੇ ਤੇ ਉਨਾਂ੍ਹ ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸੜਕਾਂ ਦੇ ਕਿਨਾਰਿਆਂ ਦੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਤੁਰੰਤ ਸਖ਼ਤੀ ਨਾਲ ਛੁਡਵਾਇਆ ਜਾਵੇ ਤਾਂ ਜੋ ਸੜਕਾਂ ਦੀ ਹੋਂਦ ਬਰਕਰਾਰ ਰੱਖੀ ਜਾਵੇ ਅਤੇ ਸੜਕੀ ਹਾਦਸਿਆਂ ਤੋਂ ਛੁਟਕਾਰਾ ਮਿਲ ਸਕੇ ਬਹਾਲ ਰੱਖਿਆ ਜਾ ਸਕੇ।

ਸੜਕਾਂ ਦੇ ਬਰਮ ਕਟਾਈ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ : ਡਿਪਟੀ ਕਮਿਸ਼ਨਰ

ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਕਿਹਾ ਕਿ ਸੜਕਾਂ ਦੇ ਕਿਨਾਰਿਆਂ (ਬਰਮਾ) ਕਟਾਈ ਕਰਨ ਵਾਲਿਆਂ ਖ਼ਲਿਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਉਨਾਂ੍ਹ ਕਿਹਾ ਕਿ ਪਿਛਲੇ ਸਮੇਂ ਦੌਰਾਨ ਿਲੰਕ ਸੜਕਾਂ ਦੇ ਕਿਨਾਰਿਆਂ ਤੇ ਮਿੱਟੀ ਪੁਆ ਕੇ ਬਰਮ ਬਣਾਏ ਗਏ ਸਨ । ਇਸ ਮੌਕੇ ਉਨਾਂ੍ਹ ਕਿਹਾ ਕਿ ਸੜਕਾਂ ਦੇ ਕਿਨਾਰਿਆਂ ਨੂੰ ਖੇਤਾਂ ਵਿਚ ਮਿਲਾਉਣ ਵਾਲਿਆਂ ਸੰਬੰਧੀ ਰਿਪੋਰਟ ਕੀਤੀ ਜਾਵੇ ਤਾਂ ਜੋ ਸ਼ੜਕ ਦੇ ਕਿਨਾਰਿਆਂ ਨੂੰ ਨਸ਼ਟ ਕਰਨ ਵਾਲਿਆਂ ਖ਼ਲਿਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ।

ਮੰਡੀਕਰਨ ਬੋਰਡ ਵੱਲੋਂ ਲਗਾਈਆਂ ਜਾਂਦੀਆਂ ਨੇ ਬੁਰਜੀਆਂ : ਐਕਸੀਅਨ

ਿਲੰਕ ਸੜਕਾਂ ਦੇ ਦਿਨੋਂ ਦਿਨ ਸੁੰਗੜਦੇ ਜਾ ਰਹੇ ਕਿਨਾਰੇ (ਬਰਮਾ) ਸੰਬੰਧੀ ਜਦੋਂ ਬਲਦੇਵ ਸਿੰਘ ਬਾਜਵਾ ਐਕਸੀਅਨ ਪੰਜਾਬ ਮੰਡੀਕਰਨ ਬੋਰਡ ਗੁਰਦਾਸਪੁਰ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਕਿਹਾ ਕਿ ਮੰਡੀਕਰਨ ਬੋਰਡ ਵੱਲੋਂ ਿਲੰਕ ਸੜਕਾਂ ਦੇ ਕਿਨਾਰਿਆਂ ਦੀ ਸਾਂਭ ਸੰਭਾਲ ਲਈ ਬੁਰਜੀਆਂ ਲਗਾਈਆਂ ਗਈਆਂ ਸਨ । ਉਨਾਂ੍ਹ ਕਿਹਾ ਕਿ ਸੜਕਾਂ ਦੇ ਦੋਵਾਂ ਕਿਨਾਰਿਆਂ ਤੇ ਇੱਕ ਮੀਟਰ ਤੋਂ ਲੈ ਕੇ ਛੇ ਛੇ ਫੁੱਟ ਦੇ ਕਰੀਬ ਬਰਮ ਹਨ । ਬਾਜਵਾ ਨੇ ਕਿਹਾ ਕਿ ਸੜਕ ਨਾਲ ਲੱਗਦੇ ਕਿਨਾਰਿਆਂ ਦੀ ਸਾਂਭ ਸੰਭਾਲ ਲਈ ਮੰਡੀਕਰਨ ਬੋਰਡ ਵੱਲੋਂ ਸਮੇਂ ਸਮੇਂ ਤੇ ਸੜਕਾਂ ਨਾਲ ਲੱਗਦੇ ਕਿਸਾਨਾਂ ਨੂੰ ਪੇ੍ਰਿਤ ਕੀਤਾ ਜਾਂਦਾ ਹੈ । ਉਨਾਂ੍ਹ ਕਿਹਾ ਕਿ ਮੰਡੀਕਰਨ ਬੋਰਡ ਵੱਲੋਂ ਲਗਾਈਆਂ ਬੁਰਜੀਆਂ ਅਤੇ ਕਿਨਾਰਿਆਂ ਨੂੰ ਖੁਰਦ ਬੁਰਦ ਕਰਨ ਵਾਲਿਆਂ ਖ਼ਲਿਾਫ਼ ਪ੍ਰਸ਼ਾਸਨ ਵੱਲੋਂ ਸਖ਼ਤੀ ਵਰਤੀ ਜਾਵੇਗੀ। ਐਕਸੀਅਨ ਬਾਜਵਾ ਨੇ ਕਿਹਾ ਕਿ ਮੰਡੀਕਰਨ ਬੋਰਡ ਵੱਲੋਂ ਜ਼ਿਲ੍ਹੇ ਭਰ ਵਿੱਚ ਸ਼ੁਰੂ ਕੀਤੇ ਗਏ ਿਲੰਕ ਸੜਕਾਂ ਦੇ ਨਿਰਮਾਣ ਅਤੇ ਹੋਰ ਵਿਕਾਸ ਕਾਰਜ ਨਿਰਧਾਰਤ ਸਮੇਂ ਤੋਂ ਪਹਿਲਾਂ ਮੁਕੰਮਲ ਕਰ ਲਏ ਜਾਣਗੇ।