ਪਵਨ ਤੇ੍ਹਨ, ਹਰਚੋਵਾਲ : ਕਿਸਾਨ ਮੋਰਚਾ ਅੌਲਖ ਵੱਲੋਂ ਚੱਢਾ ਸ਼ੂਗਰ ਮਿੱਲ ਕਿੜੀ ਅਫ਼ਗਾਨਾ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਕਿੜੀ ਮਿੱਲ ਖ਼ਿਲਾਫ਼ ਨਾਅਰੇ ਬਾਜੀ ਕੀਤਾ ਗਈ। ਇਸ ਮੌਕੇ ਕਿਸਾਨ ਮੋਰਚਾ ਦੇ ਪ੍ਰਧਾਨ ਸੋਨੂੰ ਅੌਲਖ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੰਨ ਤੇ ਆਉਟ ਏਰੀਏ ਦੇ ਕਿਸਾਨਾਂ ਦੀ ਕੱੁਲ 110 ਕਰੋੜ ਬਕਾਇਆ ਰਾਸ਼ੀ ਕਿੜੀ ਮਿੱਲ ਵੱਲੋਂ ਜਾਰੀ ਨਹੀ ਕੀਤੀ ਜਾ ਰਹੀ ਹੈ ਅਤੇ ਇਸ ਬਕਾਏ ਦੇ ਭੁਗਤਾਨ ਤੋਂ ਬਾਅਦ ਹੀ ਇਹ ਧਰਨਾ ਸਮਾਪਤ ਕੀਤਾ ਜਾਵੇਗਾ।

ਇਸ ਮੌਕੇ ਲਖਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਕਮਾਲਪੁਰ ਦੇ ਇਕ ਕਿਸਾਨ ਵੱਲੋਂ ਮਿੱਲ ਦੇ ਬਕਾਏ ਰਾਸ਼ੀ ਦਾ ਭੁਗਤਾਨ ਨਾ ਹੋਣ ਕਾਰਨ ਮਰਨ ਵਰਤ ਰੱਖਿਆ ਗਿਆ ਹੈ। ਇਹ ਮਰਨ ਵਰਤ ਉਦੋਂ ਤੱਕ ਚਲਦਾ ਰਹੇਗਾ ਜਦ ਤੱਕ ਕਿੜੀ ਮਿੱਲ ਵੱਲੋਂ ਕਿਸਾਨਾਂ ਦੀ ਇਕ ਪਾਈ-ਪਾਈ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਪਾਈ ਜਾਂਦੀ। ਇਸ ਮੌਕੇ ਕਿਸਾਨ ਲਖਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਉਸ ਨੂੰ ਕੁੱਝ ਵੀ ਹੁੰਦਾ ਹੈ ਤਾਂ ਇਸ ਦੇ ਜਿੰਮੇਵਾਰ ਮਿੱਲ ਮਾਲਕ, ਐੱਸਐੱਸਪੀ ਬਟਾਲਾ, ਡੀਸੀ ਗੁਰਦਾਸਪੁਰ ਤੇ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਗੁਰਪ੍ਰਤਾਪ ਸਿੰਘ, ਸਤਨਾਮ ਸਿੰਘ ਬਾਗੜੀਆ, ਸਰਜੀਤ ਸਿੰਘ, ਬਲਜੀਤ ਸਿੰਘ, ਸ਼ਮਸ਼ੇਰ ਸਿੰਘ, ਬਲਵਿੰਦਰ ਸਿੰਘ, ਰਣਜੀਤ ਸਿੰਘ, ਗਿੰਨੀ ਅੌਲਖ, ਬਾਉ ਅੌਲਖ, ਜਿੰਦਾ ਅੌਲਖ, ਅਮਰਜੀਤ ਸਿੰਘ ਅੌਲਖ, ਹਰਜੀਤ ਸਿੰਘ, ਬਲਰਾਜ ਸਿੰਘ, ਸੁਖਦੇਵ ਸਿੰਘ, ਮੁਖਤਿਆਰ ਸਿੰਘ, ਬਿੱਕਾ ਅੌਲਖ ਆਦਿ ਹਾਜ਼ਰ ਸਨ।

====

ਕੀ ਕਹਿੰਦੇ ਹਨ ਚੱਡਾ ਸ਼ੂਗਰ ਮਿੱਲ ਦੇ ਪੈ੍ਜ਼ੀਡੈਂਟ

ਚੱਢਾ ਸ਼ੂਗਰ ਮਿੱਲ ਦੇ ਪ੍ਰਰੈਜ਼ੀਡੈਂਟ ਆਰਏ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਹੈ ਕਿ ਬੈਂਕਿੰਗ ਦੇ ਦਿਨਾਂ ਅੰਦਰ 1 ਕਰੋੜ 25 ਲੱਖ ਕਿਸਾਨਾਂ ਨੂੰ ਅਦਾ ਕੀਤਾ ਜਾਵੇਗਾ।