ਸੱਤਪਾਲ ਜ਼ਖ਼ਮੀ, ਡੇਰਾ ਬਾਬਾ ਨਾਨਕ

ਸੁਖਮਨੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚਾਕਾਂਵਾਲੀ ਵਿਚ 12ਵੀਂ ਦੇ ਵਿਦਿਆਰਥੀਆਂ ਨੇ ਪਰੰਪਰਾ ਅਨੁਸਾਰ 12ਵੀਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ। ਇਸ ਮੌਕੇ ਬੱਚਿਆਂ ਨੇ ਗਿੱਧਾ, ਭੰਗੜਾ, ਕੁਇਜ਼, ਡਾਂਸ, ਮਾਡਿਲੰਗ ਆਦਿ ਪੇਸ਼ ਕੀਤੀਆਂ, ਅਧਿਆਪਕਾਂ ਤੇ ਬੱਚਿਆਂ ਨੇ ਸਰਬਸੰਮਤੀ ਨਾਲ ਮਿਸਟਰ ਫੇਅਰਵੈਲ ਜੋਬਨਪ੍ਰਰੀਤ ਸਿੰਘ ਅਤੇ ਮਿਸ ਫੇਅਰਵੈਲ ਕੋਮਲਪ੍ਰਰੀਤ ਕੌਰ ਨੂੰ ਚੁਣਿਆ। ਇਸ ਤੋਂ ਪਹਿਲਾਂ ਸਕੂਲ ਦੀ ਪਿ੍ਰੰਸੀਪਲ ਅਨੀਤਾ ਨੇ ਬੱਚਿਆਂ ਨੂੰ ਜਿੰਦਗੀ ਵਿਚ ਅੱਗੇ ਵੱਧਣ ਦੀ ਤੇ ਸਫ਼ਲਤਾ ਲਈ ਕਾਮਨਾ ਕੀਤੀ। ਬੱਚਿਆਂ ਨੇ ਵੀ ਅਧਿਆਪਕਾਂ ਤੋਂ ਮੰਗ ਕੀਤੀ ਕਿ ਇਨੇ ਸਮੇਂ ਵਿਚ ਅਗਰ ਕੋਈ ਗਲਤੀ ਹੋ ਗਈ ਹੋਵੇ ਤਾਂ ਅਧਿਆਪਕ ਮੁਆਫ ਕਰ ਦੇਣ। ਬੱਚਿਆਂ ਦੀਆਂ ਪ੍ਰਰਾਪਤੀਆਂ ਲਈ ਬੱਚਿਆਂ ਨੂੰ ਇਨਾਮ ਦਿੱਤੇ ਗਏ। ਜਿਕਰਯੋਗ ਹੈ ਕਿ ਸੁਖਮਨੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸਕੂਲ ਦੇ ਚੇਅਰਮੈਨ ਸਵਿੰਦਰ ਸਿੰਘ ਸਟੇਟ ਐਵਾਰਡੀ ਦੀ ਸੁਚੱਜੀ ਅਗਵਾਈ ਹੇਠ ਇਸ ਸਰਹੱਦੀ ਖੇਤਰ ਬੱਚਿਆਂ ਨੂੰ ਸਿੱਖਿਆ ਦੇ ਨਾਲ ਨਾਲ ਇਕ ਚੰਗੇ ਅਤੇ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਨਾਗਰਿਕ ਬਨਣ ਦੀ ਪ੍ਰਰੇਰਣਾ ਵੀ ਪ੍ਰਦਾਨ ਕਰ ਰਿਹਾ ਹੈ। ਇਸ ਮੌਕੇ ਮੈਡਮ ਸੁਰਿੰਦਰ ਕੌਰ, ਮੈਡਮ ਰਾਜਬੀਰ ਕੌਰ, ਪਲਵੀ, ਸੁਖਮਨੀ, ਅੰਜੂ, ਪਰਮਜੀਤ, ਜਗਪ੍ਰਰੀਤ, ਜਸਵਿੰਦਰ, ਰਜਵਿੰਦਰ, ਪਰਵੀਨ, ਨੀਤੂ, ਮਨਦੀਪ ਤੇ ਜੁਗਰਾਜ ਸਿੰਘ ਆਦ ਹਾਜਰ ਸਨ।