ਆਕਾਸ਼, ਗੁਰਦਾਸਪੁਰ : ਸਥਾਨਕ ਗੀਤਾ ਭਵਨ ਮੰਦਿਰ ਵਿਖੇ ਸ਼੍ਰੀ ਸਨਾਤਨ ਧਰਮ ਮਹਾਂਵੀਰ ਦਲ (ਪੰਜਾਬ) ਦੀ ਗੁਰਦਾਸਪੁਰ ਇਕਾਈ ਵੱਲੋਂ ਸਵ. ਡਾ. ਧਰਮਵੀਰ ਦੀ ਯਾਦ ਵਿਚ 42ਵਾਂ ਅੱਖਾਂ ਦਾ ਮੁਫਤ ਆਪ੍ਰਰੇਰਸ਼ਨ ਕੈਂਪ ਕੀਤਾ ਗਿਆ। ਜਿਸ ਦਾ ਉਦਘਾਟਨ ਅਜੇ ਬਹਿਲ ਅਤੇ ਬਲਕਾਰ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਇਸ ਕੈਂਪ ਵਿਚ 850 ਅੱਖਾਂ ਦੀਆਂ ਵੱਖ-ਵੱਖ ਬਿਮਾਰੀਆਂ ਦੇ ਮਰੀਜ਼ਾਂ ਨੇ ਆਪਣੀਆਂ ਅੱਖਾਂ ਦੀ ਜਾਂਚ ਕੀਤੀ। ਡਾ. ਵਿਮੀ ਮਹਾਜਨ ਅਤੇ ਡਾਕਟਰ ਗੁਰਮਿੰਦਰ ਸਿੰਘ ਤੇ ਚੀਫ ਆਈ ਸਰਜਨਾਂ ਵੱਲੋਂ 90 ਮਰੀਜ਼ਾਂ ਦੀ ਚੋਣ ਕੀਤੀ ਗਈ, ਜਿੰਨਾਂ ਦੀਆਂ ਅੱਖਾਂ 'ਚ ਲੈਂਜ ਪਾਏ ਜਾਣਗੇ। ਬਾਕੀ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਸਪਸ਼ਟ ਕੀਤਾ ਕਿ ਜਿਨ੍ਹਾਂ 90 ਮਰੀਜ਼ਾਂ ਦੀਆਂ ਅੱਖਾਂ 'ਚ ਲੈਂਜ ਪਾਏ ਜਾਣੇ ਹਨ ਉਨ੍ਹਾਂ ਦੇ ਹਰ ਰੋਜ 30-30 ਮਰੀਜ਼ਾਂ ਦੇ ਆਪ੍ਰਰੇਰਸ਼ਨ ਕੀਤੇ ਜਾਣਗੇ ਅਤੇ ਇਹ ਪ੍ਰਕਿਰਿਆ ਤਿੰਨ ਦਿਨ ਚੱਲੇਗੀ।

ਇਸ ਮੌਕੇ ਸਤੀਸ਼ ਕਾਲੀਆ ਪ੍ਰਧਾਨ, ਲਲਿਤ ਮੋਹਨ ਗੰਡੋਤਰਾ ਜਨਰਲ ਸਕੱਤਰ, ਸ਼ਿਵ ਨੰਦਾ ਉਪ ਪ੍ਰਧਾਨ, ਪਵਨ ਚੌਹਾਨ ਚੇਅਰਮੈਨ, ਪ੍ਰਦੀਪ ਸ਼ਰਮਾ, ਸ਼ਸ਼ੀ, ਸੰਜੀਵ ਰਤਨ, ਰਜਿੰਦਰ ਨੰਦਾ, ਮਾਸਟਰ ਗੁਰਮੇਜ, ਡਾ. ਕੇਸ਼ਵ, ਤਰਸੇਮ ਰਾਣਾ, ਸੁਲਜੈ ਸ਼ਰਮਾ, ਬਲਕਾਰ ਚੰਦ, ਵਿਜੈ, ਦਰਸ਼ਨ ਲਾਲ, ਰਜਿੰਦਰ ਨੰਦਾ, ਰਾਜੀਵ, ਅਨਿਲ ਗੁਪਤਾ, ਰਾਕੇਸ਼ ਗੁਪਤਾ, ਲਕਸ਼ਣ ਸਿੰਘ, ਧਰਮਵੀਰ, ਅਨੂ ਸ਼ਰਮਾ, ਸੁਮਿਤ ਗੰਡੋਤਰਾ, ਸੰਦੀਪ, ਰਜਿੰਦਰ ਜੱਸਲ ਸ਼ਹਿਤ ਦੇ ਪਤਵੰਤੇ ਸੱਜਣ ਹਾਜ਼ਰ ਸਨ।