ਪਵਨ ਤੇ੫ਹਨ, ਬਟਾਲਾ

ਬੀਤੀ ਰਾਤ ਐਕਸਾਈਜ਼ ਵਿਭਾਗ ਸਰਕਲ ਬਟਾਲਾ ਦੇ ਇੰਸ. ਰਮਨ ਸ਼ਰਮਾ ਅਤੇ ਠੇਕੇਦਾਰ ਦੇ ਜੀਐੱਮ ਗੁਰਪ੫ੀਤ ਸਿੰਘ ਗੋਪੀ ਉੱਪਲ ਵੱਲੋਂ ਲੋਹੜੀ ਦੇ ਤਿਉਹਾਰ ਸਬੰਧੀ ਅਤੇ ਹਰਚੋਵਾਲ ਰੋਡ ਤੇ ਸਪੈਸ਼ਲ ਨਾਕੇ ਲਾ ਕੇ ਚੈਕਿੰਗ ਕੀਤੀ ਗਏ। ਇਸ ਮੌਕੇ ਚੈਕਿੰਗ ਦੌਰਾਨ ਕੋਈ ਵੱਡੀ ਸਫਲਤਾ ਨਹੀਂ ਮਿਲੀ। ਇਸ ਮੌਕੇ ਰਮਨ ਸ਼ਰਮਾ ਨੇ ਬਟਾਲਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੁਝ ਪੈਸੇ ਬਚਾਉਣ ਲਈ ਬਾਹਰਲੇ ਸਰਕਲ ਤੋਂ ਦਾਰੂ ਨਾ ਲੈ ਕੇ ਆਉਣ 1 ਇਕ ਪੇਟੀ ਸ਼ਰਾਬ ਫੜੀ ਜਾਣ ਤੇ ਵਿਭਾਗੀ ਕਾਰਵਾਈ ਤੇ ਇਕ ਲੱਖ ਜ਼ੁਰਮਾਨਾ ਪੈਂਦਾ ਹੈ ਅਤੇ 10 ਪੇਟੀ ਉੱਪਰ ਫੜੇ ਜਾਣ ਤੇ ਉਕਤ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਤੇ ਉਸਦਾ ਵਾਹਨ ਜਬਤ ਕੀਤਾ ਜਾਵੇਗਾ। ਇਸ ਮੌਕੇ ਚੈਕਿੰਗ ਟੀਮ 'ਚ ਏਐੱਸਆਈ ਹਰਵਿੰਦਰ ਸਿੰਘ, ਐੱਚਸੀ ਪਰਗਟ ਸਿੰਘ, ਐੱਚਸੀ ਜੋਗਿੰਦਰ ਮਸੀਹ, ਐੱਚਸੀ ਰਣਜੀਤ ਸਰਕਲ ਇੰਚਾਰਜ ਦਿਆਲ, ਨਿਰਮਲ, ਲਵ ਆਦਿ ਹਾਜ਼ਰ ਸਨ।