ਹਰਜੀਤ ਸਿੰਘ ਬਿਜਲੀਵਾਲ, ਨਿੱਕੇ ਘੁੰਮਣ : ਕਸਬਾ ਨਿੱਕੇ ਘੁੰਮਣਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਸੰਤ ਬਾਬਾ ਹਜ਼ਾਰਾ ਸਿੰਘ ਵਿਖੇ ਬਾਬਾ ਬੁੱਧ ਸਿੰਘ ਮੁਖੀ ਸੰਪ੍ਰਦਾਇ ਨਿੱਕੇ ਘੁੰਮਣ ਦੀ ਸੁਚੱਜੀ ਅਗਵਾਈ ਹੇਠ ਹਰ ਐਤਵਾਰ ਨੂੰ ਹਫਤਾਵਾਰੀ ਦੀਵਾਨ ਸਜਾਏ ਜਾਂਦੇ ਹਨ। ਇਸ ਸਬੰਧ 'ਚ ਅਗਸਤ ਮਹੀਨੇ 'ਚ ਹੋਣ ਵਾਲੇ ਪੋ੍ਗਰਾਮ ਦੀ ਰੂਪ-ਰੇਖਾ ਦੀ ਜਾਣਕਾਰੀ ਦਿੰਦਿਆ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਦੇ ਮੈਨੇਜਰ ਜਗਜੀਤ ਸਿੰਘ ਬੱਬਾ ਨੇ 'ਪੰਜਾਬੀ ਜਾਗਰਣ' ਨੂੰ ਦੱਸਿਆ ਕਿ ਪਹਿਲੇ ਐਤਵਾਰ 7 ਅਗਸਤ ਦੇ ਦੀਵਾਨਾਂ ਵਿੱਚ ਰਾਗੀ ਭਾਈ ਸਮਸ਼ੇਰ ਸਿੰਘ ਗੁਰਦਾਸਪੁਰ ਵਾਲੇ, ਢਾਡੀ ਸੁਖਦੇਵ ਸਿੰਘ ਤੂਰ, ਕਵੀਸ਼ਰ ਗਿਆਨੀ ਸੁਖਜਿੰਦਰ ਸਿੰਘ ਨਿਹੰਗ ਤੇ ਪ੍ਰਚਾਰਕ ਭਾਈ ਸੁਲੱਖਣ ਸਿੰਘ ਹਾਜ਼ਰੀ ਭਰਨਗੇ। ਦੂਜੇ ਐਤਵਾਰ 14 ਅਗਸਤ ਨੂੰ ਰਾਗੀ ਭਾਈ ਗੁਰਸੇਵਕ ਸਿੰਘ, ਢਾਡੀ ਗਿਆਨੀ ਮਲਕੀਤ ਸਿੰਘ ਕੋਮਲ ਬੱਗਾ, ਕਵੀਸ਼ਰ ਗਿਆਨੀ ਸੁਲੱਖਣ ਸਿੰਘ ਰਿਆੜ ਤੇ ਪ੍ਰਚਾਰਕ ਭਾਈ ਜਸਵਿੰਦਰ ਸਿੰਘ ਹਾਜ਼ਰੀ ਭਰਨਗੇ।

ਤੀਜੇ ਐਤਵਾਰ 21 ਅਗਸਤ ਨੂੰ ਰਾਗੀ ਭਾਈ ਲਵਪ੍ਰਰੀਤ ਸਿੰਘ, ਢਾਡੀ ਗਿਆਨੀ ਸੁਲੱਖਣ ਸਿੰਘ ਗੋਧਰਪੁਰ, ਕਵੀਸ਼ਰ ਗਿਆਨੀ ਨਰਿੰਦਰ ਸਿੰਘ ਬੱਗਾ ਅਤੇ ਪ੍ਰਚਾਰਕ ਭਾਈ ਗੁਰਵਿੰਦਰ ਸਿੰਘ ਹਾਜ਼ਰੀ ਭਰਨਗੇ। ਚੌਥੇ 'ਤੇ ਆਖਰੀ ਐਤਵਾਰ 28 ਅਗਸਤ ਨੂੰ ਰਾਗੀ ਭਾਈ ਸਮਸ਼ੇਰ ਸਿੰਘ, ਢਾਡੀ ਗਿਆਨੀ ਕੁਲਵਿੰਦਰ ਸਿੰਘ ਐੱਮਏ, ਕਵੀਸ਼ਰ ਗਿਆਨੀ ਗੁਰਸਾਹਿਬ ਸਿੰਘ ਜਫਰਵਾਲ ਅਤੇ ਪ੍ਰਚਾਰਕ ਭਾਈ ਜਸਵਿੰਦਰ ਸਿੰਘ ਹਾਜ਼ਰੀ ਭਰਨਗੇ। ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਦੇ ਮੁੱਖ ਪ੍ਰਬੰਧਕ ਤੇ ਪੋਤਰਾ (ਸੰਤ ਬਾਬਾ ਹਜ਼ਾਰਾ ਸਿੰਘ) ਬਾਬਾ ਬੁੱਧ ਸਿੰਘ ਤੇ ਐਡਵੋਕੇਟ ਲੋਕਦੀਪ ਸਿੰਘ ਨੇ ਕਿਹਾ ਕਿ ਇਹਨਾਂ ਹਫਤਾਵਾਰੀ ਸਮਾਗਮਾਂ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ। ਇਸ ਮੌਕੇ ਸਾਬਕਾ ਸਰਪੰਚ ਸਾਧਾ ਸਿੰਘ ਘੁੰਮਣ, ਮਾਸਟਰ ਗੁਰਪ੍ਰਰੀਤ ਸਿੰਘ, ਡਾ. ਸੁਰਜੀਤ ਸਿੰਘ, ਸਰਦੂਲ ਸਿੰਘ ਘੁੰਮਣ, ਅਜੀਤ ਸਿੰਘ ਚੱਕੀ ਵਾਲੇ, ਸਾਜਨ ਘੁੰਮਣ, ਬਲਰਾਜ ਸਿੰਘ ਘੁੰਮਣ, ਜੋਗਾ ਸਿੰਘ ਘੁੰਮਣ, ਅਰਮਾਨਜੋਤ ਸਿੰਘ ਸੰਧੂ, ਸਰਪੰਚ ਜੁਗਰਾਜ ਸਿੰਘ, ਨਿਰਮਲ ਸਿੰਘ ਕੈਲੇ ਕਲਾਂ, ਹਰਪਾਲ ਸਿੰਘ ਕੈਲੇ ਕਲਾਂ, ਗੁਰਮੇਜ ਸਿੰਘ ਕੈਲੇ ਕਲਾਂ ਵੀ ਸ਼ਾਮਲ ਸਨ।