ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ :

ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਐੱਸਐੱਸਪੀ ਦੇ ਆਦੇਸ਼ਾਂ ਤਹਿਤ ਸਰਹੱਦੀ ਕਸਬਾ ਕਲਾਨੌਰ ਦੇ ਭੀੜ-ਭੜੱਕੇ ਵਾਲੀਆਂ ਸਥਾਨਾਂ ਦੀ ਪੰਜਾਬ ਪੁਲਸ ਅਤੇ ਐੱਸਐੱਫਟੀ ਦੀਆਂ ਟੀਮਾਂ ਵੱਲੋਂ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਕਲਾਨੌਰ ਦੇ ਐੱਸ ਐੱਚ ਓ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਤਹਿਤ ਇਤਿਹਾਸਕ ਕਸਬਾ ਕਲਾਨੌਰ ਦੇ ਬੱਸ ਸਟੈਂਡ, ਸ਼ਿਵ ਮੰਦਰ, ਢੱਕੀ ਬਾਜ਼ਾਰ, ਮੋਤੀ ਬਾਜ਼ਾਰ, ਹਸਪਤਾਲ ਤੋਂ ਇਲਾਵਾ ਭੀੜ-ਭੜੱਕੇ ਵਾਲੇ ਖੇਤਰਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਲਾਵਾਰਿਸ ਵਸਤੂ ਦਿਖਾਈ ਦਿੰਦੀ ਹੈ ਤਾਂ ਇਸ ਸਬੰਧੀ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਕਿਸੇ ਅਣਹੋਣੀ ਘਟਨਾ ਨੂੰ ਰੋਕਿਆ ਜਾ ਸਕੇ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਦਿਆਂ ਕਸਬਾ ਕਲਾਨੌਰ ਅਤੇ ਆਸ-ਪਾਸ ਖੇਤਰ ਦੀਆਂ ਸੜਕਾਂ ਅਤੇ ਸਰਕਾਰੀ ਸਥਾਨਾਂ 'ਤੇ ਲੱਗੇ ਸਿਆਸਤ ਤੋਂ ਪ੍ਰਰੇਰਿਤ ਹੋਰਡਿੰਗ ਬੋਰਡ ਲੁਹਾਏ ਗਏ ਹਨ। ਇਸ ਮੌਕੇ ਐੱਸਐੱਚਓ ਅਵਤਾਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਨ। ਇਸ ਮੌਕੇ ਉਨ੍ਹਾਂ ਨਾਲ ਏਐੱਸਆਈ ਗੁਰਮੁਖ ਸਿੰਘ, ਏਐੱਸਆਈ ਬਲਜਿੰਦਰ ਸਿੰਘ, ਏਐੱਸਆਈ ਸਵਿੰਦਰਪਾਲ, ਗੁਰਮੇਜ ਸਿੰਘ ਗੰਨਮੈਨ ਤੋਂ ਇਲਾਵਾ ਐੱਸਐੱਫਟੀ ਟੀਮ ਦੇ ਇੰਚਾਰਜ ਏਐੱਸਆਈ ਬਲਵਿੰਦਰ ਸਿੰਘ ਵੀ ਮੌਜੂਦ ਸਨ।