ਆਕਾਸ਼, ਗੁਰਦਾਸਪੁਰ : ਨੈਸ਼ਨਲ ਅਚੀਵਮੈਂਟ ਸਰਵੇ (ਨੈਸ) ਨੂੰ ਲੈ ਕੇ ਸਿੱਖਿਆ ਵਿਭਾਗ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਚੰਗੇ ਨਤੀਜੇ ਲਿਆਉਣ ਲਈ ਅਧਿਆਪਕਾਂ ਨੂੰ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਅੱਜ ਡਿਪਟੀ ਸਿੱਖਿਆ ਅਫ਼ਸਰ ਬਲਬੀਰ ਸਿੰਘ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕਰਕੇ ਨੈਸ ਦੀਆਂ ਤਿਆਰੀਆਂ ਨੂੰ ਲੈ ਕੇ ਜ਼ਮੀਨੀ ਪੱਧਰ 'ਤੇ ਸਕੂਲਾਂ ਅੰਦਰ ਹੋ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ੍ਹ ਨੇ ਸਰਕਾਰੀ ਪ੍ਰਰਾਇਮਰੀ ਸਕੂਲ ਪਨਿਆੜ (ਕੁੜੀਆਂ) ਵਿਖੇ ਅਧਿਆਪਕਾਂ ਦਾ ਨੈਸ ਤਹਿਤ ਚੱਲ ਰਹੇ ਇਕ ਰੋਜ਼ਾ ਸੈਮੀਨਾਰ ਦੌਰਾਨ ਅਧਿਆਪਕਾਂ ਨਾਲ ਰੁਬਰੂ ਹੁੰਦੇ ਦੱਸਿਆ ਕਿ ਕੌਮੀ ਪੱਧਰ ਉੱਤੇ 12 ਨਵੰਬਰ ਨੂੰ ਨੈਸ ਦਾ ਸਰਵੇ ਹੋਣ ਜਾ ਰਿਹਾ ਹੈ। ਇਸਲਈ ਆਪਣੇ ਜ਼ਿਲ੍ਹੇ ਅਤੇ ਸੂਬੇ ਨੂੰ ਸਰਵੇ 'ਚ ਅੱਵਲ ਲਿਆਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨਾਂ੍ਹ ਅਧਿਆਪਕਾਂ ਨੂੰ ਯੋਜਨਾਬੱਧ ਤਰੀਕੇ ਨਾਲ ਤਿਆਰੀ ਕਰਾਉਣ ਅਤੇ ਅਜਿਹਾ ਮਾਹੌਲ ਸਿਰਜਣ ਲਈ ਕਿਹਾ ਕਿ ਹਰੇਕ ਬੱਚਾ ਭੈਅ ਮੁਕਤ ਹੋ ਕੇ ਜੁਆਬ ਦੇਵੇ। ਉਨਾਂ੍ਹ ਦੱਸਿਆ ਕਿ ਨੈਸ ਦੀ ਪ੍ਰਰੀਖਿਆ ਵਾਲੇ ਦਿਨ ਸੀਬੀਐੱਈ ਵੱਲੋਂ ਤਾਇਨਾਤ ਨਿਗਰਾਨ ਵੀ ਸਕੂਲ 'ਚ ਮੌਜੂਦ ਰਹਿਣਗੇ। ਇਸ ਮੌਕੇ ਬੀਐਮਟੀ ਮਨਜੀਤ ਸਿੰਘ, ਦਿਨੇਸ਼ ਸਰਮਾ, ਅਜੈ ਕੁਮਾਰ ਡਾਲੀਆ ਮਿਰਜ਼ਾਨਪੁਰ, ਮਨਦੀਪ ਕੌਰ ਵੀ ਹਾਜ਼ਰ ਸਨ।