ਪੱਤਰ ਪ੍ਰਰੇਰਕ, ਅਲੀਵਾਲ : ਆਪ ਦੀ ਸਰਕਾਰ ਪੰਜਾਬ 'ਚ ਵਿੱਦਿਆ ਅਤੇ ਸਿਹਤ ਸੇਵਾਵਾਂ ਨੂੰ ਪਹਿਲ ਦੇ ਅਧਾਰ 'ਤੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਹਨਾਂ ਦੋਹਾਂ ਟੀਚਿਆਂ ਨੂੰ ਪੂਰਾ ਕਰਨ ਲਈ ਆਪ ਦੀ ਸੂਬਾ ਸਰਕਾਰ ਦਿਨ-ਰਾਤ ਯਤਨ ਕਰ ਰਹੀ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਆਪ ਦੇ ਸਰਕਲ ਪ੍ਰਧਾਨ ਕੈਪਟਨ ਗੁਰਮੀਤ ਸਿੰਘ ਨੇ ਕੀਤਾ ਹੈ। ਉਨਾਂ੍ਹ ਕਿਹਾ ਕਿ ਛੇਤੀ ਹੀ ਸਾਨੂੰ ਸਕੂਲਾਂ ਵਿੱਚ ਪੜ੍ਹਾਉਣ ਲਈ ਕਾਬਲ ਅਧਿਆਪਕ ਮਿਲਣਗੇ ਅਤੇ ਡਿਸਪੈਂਸਰੀਆਂ, ਮਹੱਲਾ ਕਲਿਨਿਕਾਂ, ਹਸਪਤਾਲਾਂ ਵਿੱਚ ਡਾਕਟਰ, ਨਰਸਿੰਗ ਅਤੇ ਹੋਰ ਸਟਾਫ਼ ਲੋੜ ਮੁਤਾਬਿਕ ਮੁਹੱਈਆ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਈਟੀਟੀ ਦੀਆਂ ਕਈ ਭਰਤੀਆਂ ਅਦਾਲਤਾਂ 'ਚ ਲਟਕ ਰਹੀਆਂ ਸਨ ਅਤੇ ਆਪ ਨੇ ਉਹਨਾਂ ਭਰਤੀਆਂ ਨੂੰ ਸਿਰੇ ਚਾੜਿਆ ਤੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾ ਰਹੇ ਹਨ। ਉਹਨਾਂ ਬੀਐੱਡ ਵਾਲੇ 4161 ਅਧਿਆਪਕਾਂ ਦਾ ਟੈਸਟ ਹੋ ਰਿਹਾ ਹੈ, ਛੇਤੀ ਹੀ ਮਿਡਲ ਅਤੇ ਹਾਈ ਸਕੂਲਾਂ ਨੂੰ 4161 ਨਵੇਂ ਅਧਿਆਪਕ ਮਿਲਣ ਜਾ ਰਹੇ ਹਨ। ਇਸ ਤੋਂ ਇਲਾਵਾ ਪ੍ਰਰਾਇਮਰੀ, ਮਿਡਲ ਅਤੇ ਹਾਈ ਸਕੂਲਾਂ ਹੋਰ ਵੀ ਭਾਰਤੀਆਂ ਕੀਤੀਆਂ ਜਾਣਗੀਆਂ ਤਾਂ ਜੋ ਬੱਚਿਆਂ ਨੂੰ ਗੁਣਾਤਮਕ ਵਿੱਦਿਆ ਪ੍ਰਦਾਨ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸੇਣ ਤਰਾਂ੍ਹ ਸਿਹਤ ਵਿਭਾਗ ਵਿੱਚ ਡਾਕਟਰਾਂ, ਨਰਸਿੰਗ ਅਫ਼ਸਰਾਂ ਅਤੇ ਹੋਰ ਸਿਹਤ ਅਧਿਕਾਰੀ ਰੱਖੇ ਜਾਣਗੇ, ਤਾਂ ਜੋ ਜਨਤਾ ਨੂੰ ਸਿਹਤ ਸੇਵਾਵਾਂ ਦਿੱਤੀਆਂ ਜਾਣ।