ਸੁਖਦੇਵ ਸਿੰਘ, ਬਟਾਲਾ

ਹਲਕਾ ਬਟਾਲਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਅਥਾਹ ਯਤਨਾਂ ਸਦਕਾ ਹਲਕਾ ਬਟਾਲਾ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਅਤੇ ਹਲਕੇ ਦੇ ਸਾਰੇ ਕਸਬਿਆਂ ਤੇ ਪਿੰਡਾਂ 'ਚ ਵਿਕਾਸ ਕਾਰਜਾਂ ਦੀ ਲਗਾਤਾਰ ਹਨੇਰੀ ਚੱਲ ਰਹੀ ਹੈ। ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਆਪ ਆਗੂ ਤੇ ਆਈਟੀ ਵਿੰਗ ਇੰਚਾਰਜ ਅਰੁਣ ਕੁਮਾਰ ਸੋਨੀ, ਤਿਲਕ ਰਾਜ, ਟੇ੍ਡ ਵਿੰਗ ਪ੍ਰਧਾਨ ਰਾਕੇਸ਼ ਮੇਹਤਾ, ਆਈਟੀ ਵਿੰਗ ਇੰਚਾਰਜ ਡਾਕਟਰ ਸੁਦਰਸ਼ਨ ਸਿੰਘ, ਆਈਟੀ ਵਿੰਗ ਇੰਚਾਰਜ ਰਸ਼ਪਾਲ ਸਿੰਘ ਬਾਜਵਾ, ਆਈਟੀ ਵਿੰਗ ਇੰਚਾਰਜ ਕੁਨਾਲ ਬਾਜਵਾ, ਆਈਟੀ ਵਿੰਗ ਇੰਚਾਰਜ ਸੁਰਿੰਦਰ ਖੋਸਲਾ, ਵਾਰਡ ਇੰਚਾਰਜ ਦੀਪਕ ਕੁਮਾਰ ਨੇ ਵਾਰਡ ਨੰਬਰ 30 'ਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਂਦਿਆਂ ਸਾਂਝੇ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਐੱਸਡੀਓ ਸੀਵਰੇਜ ਬੋਰਡ ਗੁਰਜਿੰਦਰ ਸਿੰਘ, ਜੇਈ ਗੁਰਜਿੰਦਰ ਸਿੰਘ ਬੋਪਾਰਾਏ ਵੱਲੋਂ ਰਾਮ ਨਗਰ ਵਾਰਡ ਨੰ 30 ਦੀ ਡੋਲਫਿਨ ਪਬਲਿਕ ਸਕੂਲ ਵਾਲੀ ਗਲੀ 'ਚ ਵਾਟਰ ਸਪਲਾਈ ਵਾਲੀ ਪਾਈਪ ਨਾਲ ਨਵੇਂ ਕੁਨੈਕਸ਼ਨ ਦੇਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਆਪ ਆਗੂਆਂ ਨੇ ਕਿਹਾ ਕਿ ਹਲਕਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਬਟਾਲਾ ਵਾਸੀਆਂ ਨਾਲ ਕੀਤੇ ਗਏ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਬਟਾਲਾ ਦੀ ਹਰ ਇਕ ਗਲੀ ਮੁਹੱਲੇ ਵਿੱਚ ਵਿਕਾਸ ਦੇ ਕੰਮ ਆਰੰਭੇ ਗਏ ਹਨ। ਉਨਾਂ੍ਹ ਕਿਹਾ ਕਿ ਹਲਕਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਹਲਕਾ ਬਟਾਲਾ ਬਹੁਤ ਜਲਦ ਪੰਜਾਬ 'ਚ ਪਹਿਲੇ ਨੰਬਰ 'ਤੇ ਹੋਵੇਗਾ। ਇਸ ਮੌਕੇ ਬਲਵਿੰਦਰ ਸੈਨੀ, ਅਸ਼ੋਕ ਕੁਮਾਰ, ਪੇ੍ਮ ਚੰਦ, ਸ਼ਿਵ ਕੁਮਾਰ, ਦਲੀਪ ਸ਼ਰਮਾ ਆਦਿ ਹਾਜ਼ਰ ਸਨ।