ਰਾਕੇਸ਼ ਜੀਵਨ ਚੱਕ, ਦੌਰਾਂਗਲਾ : ਪਿੰਡ ਮੁਗਲਾਨੀ ਚੱਕ ਦੇ ਵਸਨੀਕਾਂ ਦਾ ਪਿੰਡ ਵਿਚ ਖੜੇ੍ਹ ਗੰਦੇ ਪਾਣੀ ਕਾਰਨ ਘਰੋ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ ਤੇ ਪਿੰਡ ਵਿਚ ਡੇਂਗੂ ਵਰਗੀਆਂ ਬਿਮਾਰੀਆਂ ਫੈਲਣ ਦਾ ਖਤਰਾ ਹਰ ਸਮੇਂ ਬਣਿਆ ਹੋਇਆ ਹੈ। ਪਿੰਡ ਵਿਚ ਖੜ੍ਹੇ ਗੰਦੇ ਪਾਣੀ ਕਾਰਨ ਪਿੰਡ ਵਾਸੀਆਂ ਦਾ ਘਰੋ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ। ਇਸ ਸਬੰਧੀ ਪਿੰਡ ਵਾਸੀਆਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਮੁਗਲਾਨੀ ਚੱਕ ਇਕ ਛੋਟਾ ਜਿਹਾ ਪਿੰਡ ਹੈ, ਪਰ ਵਿਕਾਸ ਨੂੰ ਲੈ ਕੇ ਬਹੂਤ ਹੀ ਮਾੜਾ ਹਾਲ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਘਰਾਂ ਦਾ ਵੇਸਟ ਪਾਣੀ ਗਲੀਆਂ ਵਿਚ ਹੀ ਖਲੋਤਾ ਰਹਿੰਦਾ ਹੈ ਜੋ ਕਿ ਕਿਸੇ ਗੰਦੇ ਛੱਪੜ ਦਾ ਭੁਲੇਖਾ ਵੀ ਪਾਉਂਦਾ ਹੈ। ਪਿੰਡ ਵਿਚ ਖੜ੍ਹੇ ਗੰਦੇ ਪਾਣੀ ਦੀ ਬਦਬੂ ਕਾਰਨ ਪਿੰਡ ਵਾਸੀਆਂ ਦਾ ਜੀਨਾ ਹਰਾਮ ਹੋਇਆ ਪਿਆ ਹੈ। ਪਾਣੀ ਦਾ ਸਹੀ ਨਿਕਾਸ ਨਾ ਹੋਣ ਕਾਰਨ ਜਿੱਥੇ ਵੱਡਿਆਂ ਨੂੰ ਮੁਸ਼ਕਲਾਂ 'ਚੋਂ ਨਿਕਲਣਾ ਪੈਂਦਾ ਹੈ, ਉੱਥੇ ਸਕੂਲ ਜਾਣ ਵਾਲੇ ਛੋਟੇ ਬੱਚਿਆਂ ਨੂੰ ਵੀ ਮੁਸੀਬਤਾਂ ਵਿੱਚੋਂ ਗੁਜਰਣਾ ਪੈਂਦਾ ਹੈ। ਪਿੰਡ ਵਾਸੀਆਂ ਵੱਲੋਂ ਸਬੰਧਤ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਿੰਡ ਦੇ ਵੇਸਟ ਪਾਣੀ ਲਈ ਕੋਈ ਸਹੀ ਨਿਕਾਸ ਕੀਤਾ ਜਾਵੇ,ਨਹੀ ਤਾਂ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਡੇਂਗੂ ਆਦਿ ਫੈਲਣ ਵਾਲੀਆਂ ਬਿਮਾਰੀਆਂ ਦੀ ਜ਼ਿੰਮੇਵਾਰੀ ਸਿਹਤ ਵਿਭਾਗ ਤੇ ਸਬੰਧਤ ਮਹਿਕਮੇ ਦੀ ਹੋਵੇਗੀ।