ਪੱਤਰ ਪ੍ਰਰੇਰਕ, ਕਾਹਨੂੰਵਾਨ : ਇੱਥੋਂ ਨਜ਼ਦੀਕੀ ਕਮਿਊਨਿਟੀ ਹੈਲਥ ਸੈਂਟਰ ਭਾਮ ਵਿਚ ਡਾ. ਰਣਜੀਤ ਸਿੰਘ ਨੇ ਸੀਨੀਅਰ ਮੈਡੀਕਲ ਅਫ਼ਸਰ ਦਾ ਅਹੁਦਾ ਸੰਭਾਲਿਆ। ਇਸ ਮੌਕੇ ਸੰਕਲਪ ਸੰਸਥਾ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਪੰਨੂ ਦੀ ਅਗਵਾਈ ਵਿਚ ਸਮੂਹ ਮੈਂਬਰ ਦਾ ਇਕ ਵਫ਼ਦ ਵਿਸ਼ੇਸ਼ ਰੂਪ ਵਿਚ ਉਨ੍ਹਾਂ ਨੂੰ ਮਿਲਿਆ ਤੇ ਡਿਊਟੀ ਸੰਭਾਲਣ ਤੇ ਇਲਾਕੇ ਵੱਲੋਂ ਜੀ ਆਇਆਂ ਕਿਹਾ। ਇੱਥੇ ਵਰਨਣਯੋਗ ਹੈ ਕਿ ਪਹਿਲਾਂ ਇਸ ਹਸਪਤਾਲ ਦੀ ਯੋਗ ਅਗਵਾਈ ਡਾ. ਚੇਤਨਾ ਕਰ ਰਹੇ ਸਨ, ਜਿਨ੍ਹਾਂ ਦੀ ਜਗ੍ਹਾ 'ਤੇ ਹੁਣ ਡਾ. ਰਣਜੀਤ ਸਿੰਘ ਨੇ ਸੇਵਾ ਸੰਭਾਲੀ ਹੈ। ਇਸ ਮੌਕੇ ਡਾ. ਰਣਜੀਤ ਸਿੰਘ ਨੇ ਵਫ਼ਦ ਦੇ ਮੈਂਬਰਾਂ ਨਾਲ ਜਾਣ ਪਛਾਣ ਕੀਤੀ ਤੇ ਹਸਪਤਾਲ ਦੀ ਡਿਊਟੀ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਨਿਭਾਉਣ ਦਾ ਵਾਅਦਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸੰਕਲਪ ਸੰਸਥਾ ਦੇ ਅਹੁਦੇਦਾਰ ਪਿ੍ਰੰਸੀਪਲ ਕੈਪਟਨ ਸਿੰਘ, ਮੰਗਲ ਦਾਸ ਖ਼ਜ਼ਾਨਚੀ, ਪਰਮਜੀਤ ਸਿੰਘ, ਅਮਰੀਕ ਸਿੰਘ, ਜਸਬੀਰ ਸਿੰਘ ਬਾਜਵਾ, ਜਸਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।