ਰਵੀ ਕੁਮਾਰ ਮੰਗਲਾ, ਬਹਿਰਾਮਪੁਰ : ਜ਼ਿਲ੍ਹਾ ਗੁਰਦਸਪੁਰ ਦੇ ਕਸਬਾ ਬਹਿਰਾਮਪੁਰ ਵਿਖੇ ਪੁਲਿਸ ਥਾਣੇ ਤੋਂ ਮਹਿਜ ਦੱਸ ਮੀਟਰ ਦੀ ਦੂਰੀ 'ਤੇ ਲੱਕੀ ਬੂਟ ਹਾਊਸ ਦੇ ਅੰਦਰ ਬੀਏਐੱਮਐੱਸ ਡਾ. ਮੋਹਿਤ ਨੰਦਾ ਦੀ ਲਾਸ਼ ਬੋਰੀ ਵਿੱਚੋਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਡਾ. ਮੋਹਿਤ ਨੰਦਾ ਸਪੁੱਤਰ ਡਾਕਟਰ ਲਵਲੀ ਨੰਦਾ ਜੋ ਕਿ ਇੱਕ ਬੀਏਐਮਐਸ ਡਾਕਟਰ ਸੀ ਤੇ ਬਹਿਰਾਮਪੁਰ ਬ੍ਰਹਮਚਾਰੀ ਦੇ ਮੰਦਰ ਕੋਲ ਪ੍ਰੈਕਟਿਸ ਕਰਦਾ ਸੀ। ਕੱਲ੍ਹ ਰਾਤ ਡਾ. ਮੋਹਿਤ ਆਪਣੇ ਕਲੀਨਿਕ ਤੋਂ ਘਰ ਨਹੀਂ ਗਿਆ। ਜਿਸ ਨਾਲ ਪਰਿਵਾਰ ਪਰੇਸ਼ਾਨ ਹੋ ਗਿਆ। ਰਾਤ 1.30 ਵਜੇ ਪੁਲਿਸ ਪਾਰਟੀ ਨੇ ਗਸ਼ਤ ਕਰਦੇ ਸਮੇਂ ਥਾਣੇ ਤੋਂ 10 ਮੀਟਰ ਦੀ ਦੂਰੀ 'ਤੇ ਸਥਿਤ ਲੱਕੀ ਬੂਟ ਹਾਊਸ ਦਾ ਸ਼ਟਰ ਖੁੱਲ੍ਹਾ ਦੇਖਿਆ ਤੇ ਅੰਦਰ ਬੱਤੀ ਵੀ ਜੱਗ ਰਹੀ ਸੀ। ਪੁਲਿਸ ਪਾਰਟੀ ਨੇ ਜਦੋਂ ਸ਼ਟਰ ਚੁਕਿਆ ਤਾਂ ਅੰਦਰ ਬੋਰੀ 'ਚ ਡਾਕਟਰ ਮੋਹਿਤ ਨੰਦਾ ਦੀ ਲਾਸ਼ ਮਿਲੀ। ਪੁਲਿਸ ਨੇ ਲਾਸ਼ ਕਬਜੇ 'ਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

Posted By: Amita Verma