ਸਟਾਫ ਰਿਪੋਰਟਰ, ਬਟਾਲਾ : ਬੇਰਿੰਗ ਕਾਲਜ ਕ੍ਰਿਸਚੀਅਨ ਕਾਲਜ ਬਟਾਲਾ 'ਚ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਉਪ ਕੁਲਪਤੀ ਖਾਸ ਤੌਰ 'ਤੇ ਪਹੁੰਚੇ। ਕਾਲਜ ਦੇ ਪਿ੍ਰੰਸੀਪਲ ਪ੍ਰਰੋ. ਡਾ. ਐਡਵਰਡ ਮਸੀਹ ਪ੍ਰਰੈੱਸ ਨੂੰ ਦੱਸਿਆ ਕਿ ਉਪ-ਕੁਲਪਤੀ ਡਾ. ਜਤਿੰਦਰ ਬੱਲ ਨੇ ਬੇਰਿੰਗ ਕਾਲਜ ਵਿਖੇ ਫੇਰੀ ਦਾ ਮਨੋਰਥ ਬੇਰਿੰਗ ਕਾਲਜ ਨਾਲ ਮਿਲ ਕੇ ਖੋਜ ਦੇ ਖੇਤਰ 'ਚ ਨਵੇਂ ਬੁਲੰਦੀਆਂ ਕਾਇਮ ਕਰਨਾ ਹੈ। ਡਾ. ਜਤਿੰਦਰ ਸਿੰਘ ਬੱਲ ਨੇ ਅੰਗਰੇਜ਼ੀ ਵਿਭਾਗ ਦੀ ਸੀਨੀਅਰ ਅਧਿਆਪਕਾਂ, ਹਿੰਦੀ ਦੀ ਅਧਿਆਪਕਾਂ ਤੇ ਪੰਜਾਬੀ ਦੇ ਅਧਿਆਪਕਾਂ ਨਾਲ ਖੋਜ ਸਬੰਧੀ ਵਿਚਾਰ ਚਰਚਾ ਵੀ ਕੀਤੀ। ਇਸ ਮੌਕੇ ਉਪ ਕੁਲਪਤੀ ਡਾ. ਜਤਿੰਦਰ ਸਿੰਘ ਬੱਲ ਦਾ ਵਿਸ਼ੇਸ਼ ਸਨਮਾਨ ਨੂੰ ਕੀਤਾ ਗਿਆ। ਇਸ ਮੌਕੇ ਪੋ੍. ਸੁਖਦੀਪ ਕੌਰ ਘੁੰਮਣ, ਸਵਿਤਾ, ਸ਼ੁਸ਼ਮਾ ਸ਼ਰਮਾ, ਪ੍ਰਰੋ. ਜਤਿੰਦਰ ਕੌਰ, ਪ੍ਰਰੋ. ਰਮਨਦੀਪ ਕੌਰ ਅਤੇ ਪ੍ਰਰੋ. ਮਾਨਵ ਹਾਜ਼ਰ ਸਨ।