ਆਕਾਸ਼, ਗੁਰਦਾਸਪੁਰ : ਸੁਪਰੀਮ ਕੋਰਟ ਵੱਲੋਂ ਨਵਜੋਤ ਸਿੱਧੂ ਨੂੰ ਇਕ ਸਾਲ ਕੈਦ ਦੀ ਸਜ਼ਾ ਸਣਾਉਣ ਪਿੱਛੋਂ ਵਿਰੋਧੀਆਂ ਵੱਲੋਂ ਤਾਂ ਸਿੱਧੂ ਉਪਰ ਤਨਜ਼ ਕੱਸੇ ਹੀ ਜਾ ਰਹੇ ਹਨ ਪਰ ਨਾਲ ਦੀ ਨਾਲ ਕਾਂਗਰਸ ਦੇ ਸੀਨੀਅਰ ਆਗੂ ਵੀ ਸਿੱਧੂ ’ਤੇ ਚਟਕਾਰੇ ਲੈਣ ਤੋਂ ਗੁਰੇਜ਼ ਨਹੀਂ ਕਰ ਰਹੇ। ਪਿਛਲੀ ਚੰਨੀ ਸਰਕਾਰ ਵਿਚ ਉਪ ਮੁੱਖ ਮੰਤਰੀ ਤੇ ਜੇਲ੍ਹ ਮੰਤਰੀ ਰਹੇ ਸੁਖਜਿੰਦਰ ਸਿੰਘ ਰੰਧਾਵਾ ਦਾ ਸਿੱਧੂ ਦੇ ਜੇਲ੍ਹ ਜਾਣ ਉਪਰ ਦਿੱਤਾ ਗਿਆ ਪ੍ਰਤੀਕਰਮ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ਵਿਚ ਹੈ।

ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸਿੱਧੂ ਨੂੰ ਫ਼ਿਕਰ ਕਰਨ ਦੀ ਲੋੜ ਨਹੀਂ ਕਿਉਂਕਿ ਮੈਂ ਜੇਲ੍ਹਾਂ ਬਹੁਤ ਵਧੀਆ ਬਣਾ ਦਿੱਤੀਆਂ ਹਨ। ਜੇਕਰ ਬਿਕਰਮ ਮਜੀਠੀਆ ਵਰਗੇ ਜੇਲ੍ਹ ਜਾ ਸਕਦੇ ਹਨ ਤਾਂ ਸਿੱਧੂ ਕਿਉਂ ਨਹੀਂ ਜਾ ਸਕਦਾ, ਇਹ ਤਾਂ ਆਈ ਚਲਾਈ ਹੈ। ਇਸ ਮਾਮਲੇ ਵਿਚ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂੁ ਦੇ ਜੇਲ੍ਹ ਜਾਣ ਮਗਰੋਂ ਕਾਂਗਰਸ ਨੂੰ ਕੋਈ ਫਰਕ ਨਹੀਂ ਪਵੇਗਾ।

Posted By: Susheel Khanna