ਧਰਮਿੰਦਰ ਬਾਠ, ਫਤਹਿਗੜ੍ਹ ਚੂੜੀਆਂ : ਡੀਜੇ ਤੇ ਲਾਈਟ ਐਂਡ ਸਾਊਂਡ ਯੂਨੀਅਨ ਦੀ ਅਹਿਮ ਮੀਟਿੰਗ ਫਤਿਹਗੜ ਚੂੜੀਆਂ-ਡੇਰਾ ਬਾਬਾ ਨਾਨਕ ਰੋਡ ਉਪਰ ਸਥਿਤ ਬੰਦੇਸ਼ਾ ਪੈਲੇਸ ਵਿਖੇ ਮੀਟਿੰਗ ਹੋਈ, ਜਿਸ ਵਿਚ ਵੱਡੀ ਗਿਣਤੀ 'ਚ ਵੱਖ-ਵੱਖ ਥਾਵਾਂ ਜਿਨਾਂ੍ਹ 'ਚ ਫਤਹਿਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਧਿਆਨਪੁਰ, ਰਮਦਾਸ, ਅਜਨਾਲਾ, ਮੋਹਨ ਭੰਡਾਰੀਆਂ, ਚੱਕ ਸਿਕੰਦਰ, ਸੰਗਤਪੁਰਾ, ਕਾਲਾ ਅਫਗਾਨਾਂ ਇਲਾਕਿਆਂ ਦੇ ਡੀਜੇ ਦੇ ਮਾਲਕਾਂ ਨੇ ਸ਼ਿਰਕਤ ਕੀਤੀ। ਮੀਟਿੰਗ 'ਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕੋਈ ਵੀ ਘਰ 'ਚ ਪੋ੍ਗਰਾਮ 2500 ਰੁਪਏ ਤੇ ਪੈਲਸ 'ਚ 5000 ਰੁਪਏ ਤੋਂ ਘੱਟ ਨਹੀਂ ਲਿਆ ਜਾਵੇਗਾ ਅਤੇ ਕਿਸੇ ਵੀ ਗਾਹਕ ਨੂੰ ਪੈਸਿਆਂ ਦੀ ਪਰਚੀਆਂ ਨਹੀਂ ਦਿੱਤੀਆਂ ਕਰਨਗੀਆਂ ਤੇ ਨਾ ਹੀ ਕਿਸੇ ਬਾਹਰੀ ਵਿਅਕਤੀ ਨੂੰ ਸਟੇਜ 'ਤੇ ਚੜ੍ਹਨ ਦਿੱਤਾ ਜਾਵੇਗਾ। ਉਨਾਂ੍ਹ ਕਿਹਾ ਕਿ ਜਿਹੜਾ ਵੀ ਯੂਨੀਅਨ ਮੈਂਬਰ ਮਨਮਰਜੀ ਕਰੇਗਾ, ਉਸਨੂੰ ਯੂਨੀਅਨ 'ਚੋਂ ਬਾਹਰ ਕੱਢ ਦਿੱਤਾ ਜਾਵੇਗਾ ਤੇ ਉਸ ਨੂੰ ਜੁਰਮਾਨਾ ਵੀ ਕੀਤਾ ਜਾਵੇਗਾ। ਇਸ ਮੌਕੇ ਸਟਾਰ ਡੀਜੇ, ਡੀਜੇ ਗਗਨ, ਨੂਰ ਡੀਜੇ, ਭਿੰਡਰ ਡੀਜੇ, ਰੋਇਲ ਡੀਜੇ, ਅਜੀਤ ਡੀਜੇ, ਰੰਧਾਵਾ ਡੀਜੇ, ਫਰੈਂਡ ਡੀਜੇ, ਡਾਇਸ ਡੀਜੇ, ਹਰਪਾਲ ਮਾਲੇਵਾਲ, ਬਾਜਾ ਰਮਤਾਸ, ਸੋਨੀ ਤਲਵੰਡੀ, ਐੱਸਆਰ ਸਾਊਂਡ, ਮੰਗਲ ਸਿੰਘ, ਮਾਹਲਾ ਡੀਜੇ ਸੰਗਤਪੁਰਾ, ਰਾਹੁਲ ਨੰਬਰ 1 ਡੇਅਰੀਵਾਲ, ਨੰਦ ਡੀਜੀ ਰਵਾਲ, ਪਿੰਦਰ ਡੀਜੇ, ਪਰਮਜੀਤ ਸਿੰਘ ਪੰਮਾਂ, ਮਨਪ੍ਰਰੀਤ ਸਿੰਘ ਮੰਨ ਟਾਹਲੀ, ਜੱਗੀ ਭਿੰਡਰ, ਹਰਦੀਪ ਸਿੰਘ, ਨਿਰਵੈਰ ਸਿੰਘ, ਹਰਵਿੰਦਰ ਸਿੰਘ, ਅਮਰੀਕ ਸਿੰਘ, ਵਿੱਕੀ ਡੇਰਾ ਬਾਬਾ ਨਾਨਕ, ਸੰਜੀਵ ਕੁਮਾਰ ਆਦਿ ਸਮੇਤ ਸਮੂਹ ਡੀਜੇ ਮੈਂਬਰਾਂ ਨੇ ਸਰਬਸਮੰਤੀ ਨਾਲ ਫੈਸਲੇ ਲਏ।