ਸ਼ਾਮ ਸਿੰਘ ਘੁੰਮਣ, ਦੀਨਾਨਗਰ : ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਦੀਨਾਨਗਰ ਹਲਕੇ ਦੇ ਵੱਖ-ਵੱਖ ਪਿੰਡਾਂ ਅੰਦਰ ਚੱਲ ਰਹੇ ਤੇ ਹੋਣ ਵਾਲੇ ਵਿਕਾਸ ਕੰਮਾਂ ਨੂੰ ਮੁਕੰਮਲ ਕਰਨ ਲਈ ਪੰਚਾਇਤਾਂ ਨੂੰ 93 ਲੱਖ ਰੁਪਏ ਦੀਆਂ ਗ੍ਾਂਟਾਂ ਦੇ ਚੈੱਕ ਦਿੱਤੇ ਗਏ। ਜਿਨਾਂ੍ਹ ਨੂੰ ਸੀਨੀਅਰ ਕਾਂਗਰਸ ਨੇਤਾ ਅਸ਼ੋਕ ਚੌਧਰੀ ਨੇ ਪਿੰਡਾਂ 'ਚ ਪੁੱਜ ਕੇ ਪੰਚਾਇਤ ਨੁਮਾਇੰਦਿਆਂ 'ਚ ਤਕਸੀਮ ਕੀਤਾ। ਇਸਦੇ ਲਈ ਪਿੰਡ ਭਟੋਇਆ, ਦਬੂਰਜੀ ਸ਼ਾਮ ਸਿੰਘ, ਲੋਹਗੜ੍ਹ, ਪਨਿਆੜ ਤੇ ਮਛਰਾਲਾ ਵਿਖੇ ਸਮਾਗਮ ਕੀਤੇ ਗਏ। ਜਿੱਥੇ ਅਸ਼ੋਕ ਚੌਧਰੀ ਨੇ ਪੰਚਾਇਤਾਂ ਨੂੰ ਚੈੱਕ ਦਿੰਦਿਆਂ ਕਿਹਾ ਕਿ ਇਹ ਪੈਸੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਸਮੂਹ ਪੰਚਾਇਤਾਂ ਨੂੰ ਭੇਜੇ ਗਏ ਹਨ ਤਾਂ ਜੋ ਚੋਣਾਂ ਤੋਂ ਪਹਿਲਾਂ-ਪਹਿਲਾਂ ਅਧੂਰੇ ਕੰਮਾਂ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਦੀਨਾਨਗਰ ਹਲਕੇ ਅੰਦਰ ਭਾਜਪਾ ਤੇ ਅਕਾਲੀ ਦਲ ਦਾ ਹੁਣ ਕੋਈ ਵਜ਼ੂਦ ਨਹੀਂ ਰਿਹਾ ਹੈ ਤੇ ਆਮ ਆਦਮੀ ਪਾਰਟੀ ਦੇ ਸੰਭਾਵਿਤ ਉਮੀਦਵਾਰ ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾ ਕੇ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਨਾਂ੍ਹ ਤੋਂ ਬਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸਲ 'ਚ ਆਮ ਆਦਮੀ ਵਾਲੇ ਸਾਰੇ ਕੰਮ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਰ ਰਹੇ ਹਨ, ਜੋ ਨਿੱਤ ਦਿਨ ਗਰੀਬ ਤੇ ਲੋਕ ਹਿਤੈਸ਼ੀ ਫ਼ੈਸਲਿਆਂ ਨੂੰ ਅਮਲ 'ਚ ਲਿਆ ਰਹੇ ਹਨ ਜਦਕਿ ਅਰਵਿੰਦ ਕੇਜਰੀਵਾਲ ਨੇ ਤਾਂ ਆਮ ਆਦਮੀ ਵਾਲਾ ਮਖੌਟਾ ਹੀ ਪਾਇਆ ਹੋਇਆ ਹੈ, ਜਿਸ ਨੂੰ ਪਹਿਚਾਨਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੀਨਾਨਗਰ ਹਲਕੇ ਅੰਦਰ ਜਿੰਨਾ ਕੰਮ ਪਿਛਲੇ ਪੌਣੇ ਪੰਜ ਸਾਲਾਂ 'ਚ ਹੋਇਆ ਹੈ ਪਹਿਲਾਂ ਕਦੇ ਨਹੀਂ ਹੋਇਆ। ਅਸ਼ੋਕ ਚੌਧਰੀ ਨੇ ਦੱਸਿਆ ਕਿ ਅੱਜ ਦੇ ਸਮਾਗਮ ਦੌਰਾਨ ਨਾਨੋਨੰਗਲ ਨੂੰ 4 ਲੱਖ, ਮਲੂਕਮੱਟਮ ਨੂੰ 2 ਲੱਖ, ਕੇਸ਼ੋ ਕੇ ਲਾਲ ਨੂੰ 2 ਲੱਖ, ਆਲੇਚੱਕ ਨੂੰ 2 ਲੱਖ, ਭਟੋਇਆ ਨੂੰ 5 ਲੱਖ, ਸਿੰਘੋਵਾਲ ਨੂੰ 3 ਲੱਖ, ਦਬੂਰਜੀ ਸ਼ਾਮ ਸਿੰਘ ਨੂੰ 5 ਲੱਖ, ਸ਼ਾਹਪੁਰ ਨੂੰ 2 ਲੱਖ, ਜਕੜੀਆ ਨੂੰ 4 ਲੱਖ, ਵਾੜਾ ਨੂੰ 2 ਲੱਖ, ਨੰਦਪੁਰ ਨੂੰ 2 ਲੱਖ, ਲੋਹਗੜ੍ਹ ਨੂੰ 2 ਲੱਖ, ਹਰੀਪੁਰ ਨੂੰ 2 ਲੱਖ, ਕੋਠੇ ਲੋਹਗੜ੍ਹ ਨੂੰ 2 ਲੱਖ, ਝੰਡੇਚੱਕ ਨੂੰ 2 ਲੱਖ, ਰਊਵਾਲ ਨੂੰ 3 ਲੱਖ, ਨਰੰਗਪੁਰ ਤੇ ਜਹਾਂਗੀਰਪੁਰ ਨੂੰ 2 ਲੱਖ, ਕੋਹਲੀਆਂ ਨੂੰ 3 ਲੱਖ, ਇਸਮੈਲਪੁਰ ਨੂੰ 2 ਲੱਖ, ਪਨਿਆੜ ਨੂੰ 8 ਲੱਖ, ਦੀਨਾ ਫਾਟਕ ਨੂੰ 3 ਲੱਖ, ਬਸਤੀ ਵਿਕਾਸ ਨਗਰ ਨੂੰ 2 ਲੱਖ, ਭਾਵੜਾ ਨੂੰ 2 ਲੱਖ, ਰਸੂਲਪੁਰ ਘਰੋਟੀਆਂ ਨੂੰ 3 ਲੱਖ, ਮੱਦੋਵਾਲ ਨੂੰ 3 ਲੱਖ, ਮਾਈ ਉਮਰੀ ਕੋਠੇ 2 ਲੱਖ, ਡਾਲਾ ਨੂੰ 2 ਲੱਖ, ਭੋਲਾ ਨੂੰ 3 ਲੱਖ, ਖੁਦਾਦਪੁਰ ਨੂੰ 2 ਲੱਖ, ਮਿਆਣੀ ਝਮੇਲਾ ਨੂੰ 2 ਲੱਖ, ਮਛਰਾਲਾ ਨੂੰ 2 ਲੱਖ, ਨਿਆਮਤਾ ਨੂੰ 2 ਲੱਖ, ਡਾਲੀਆ ਨੂੰ 2 ਲੱਖ, ਮਿਰਜਾਨਪੁਰ ਨੂੰ 2 ਲੱਖ ਅਤੇ ਚੂਹੜਚੱਕ ਨੂੰ 2 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਦਿੱਤੇ ਗਏ ਹਨ। ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਗੁਰਦਰਸ਼ਨ ਸਿੰਘ ਰੰਧਾਵਾ, ਸਰਪੰਚ ਰਾਜੀਵ ਮਛਰਾਲਾ, ਸਰਪੰਚ ਸਵਰਨ ਸਰੰਗਲ, ਸਰਪੰਚ ਪਰਮਜੀਤ ਕੌਰ, ਸਰਪੰਚ ਜਸਪਾਲ ਸਿੰਘ ਬੱਬੂ ਅਤੇ ਪੀਐਸਓ ਗੁਲਜ਼ਾਰ ਸਿੰਘ ਮੁੱਖ ਰੂਪ 'ਚ ਹਾਜ਼ਰ ਸਨ।