v> ਮਹਿੰਦਰ ਸਿੰਘ ਅਰਲੀਭੰਨ, ਡੇਰਾ ਬਾਬਾ ਨਾਨਕ : ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ’ਤੇ ਬਣੇ ਕਰਤਾਰਪੁਰ ਪੈਸੰਜਰ ਟਰਮੀਨਲ ਦਾ ਬੀਐੱਸਐੱਫ ਪੰਜਾਬ ਦੇ ਡੀਜੀ ਰਾਕੇਸ਼ ਅਸਥਾਨਾ ਆਈਪੀਐੱਸ ਵੱਲੋਂ ਜਾਇਜ਼ਾ ਲਿਆ ਗਿਆ। ਜਾਣਕਾਰੀ ਅਨੁਸਾਰ ਰਾਕੇਸ਼ ਅਸਥਾਨਾ ਵੱਲੋਂ ਕਰਤਾਰਪੁਰ ਟਰਮੀਨਲ ’ਚ ਕਰਤਾਰਪੁਰ ਕਾਰੀਡੋਰ ਤੇ ਟਰਮੀਨਲ ਦੇ ਬਣਾਏ ਮਾਡਲ ਦਾ ਜਾਇਜ਼ਾ ਲੈਣ ਉਪਰੰਤ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੇ ਪਾਕਿਸਤਾਨ ਨੂੰ ਜਾਣ ਵਾਲੇ ਰਸਤੇ ਜ਼ੀਰੋ ਲਾਇਨ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਸੁਰਿੰਦਰ ਪਨਵਰ ਏਡੀਜੀਬੀਐੱਸਐੱਫ ਚੰਡੀਗੜ੍ਹ ਮਹੀਪਾਲ ਯਾਦਵ ਆਈਜੀ ਫਰੰਟੀਅਰ ਜਲੰਧਰ, ਸਤੀਸ਼ ਕੁਮਾਰ ਕਮਾਂਡੈਂਟ 185 ਬਟਾਲੀਅਨ ਐੱਸਐੱਸਪੀ ਰਛਪਾਲ ਸਿੰਘ ਪੁਲਿਸ ਜ਼ਿਲ੍ਹਾ ਬਟਾਲਾ, ਸੁਖਦੇਵ ਸਿੰਘ ਜੀਐੱਮ ਪੈਸੰਜਰ ਟਰਮੀਨਲ ਡੇਰਾ ਬਾਬਾ ਨਾਨਕ ਵੀ ਮੌਜੂਦ ਸਨ।

Posted By: Jagjit Singh