v> ਜੇਐੱਨਐੱਨ, ਡੇਰਾ ਬਾਬਾ ਨਾਨਕ : 72 ਸਾਲਾਂ ਦੀ ਅਰਦਾਸ ਤੋਂ ਬਾਅਦ ਖੁੱਲ੍ਹਣ ਜਾ ਰਹੇ ਕਰਤਾਰਪੁਰ ਕਾਰੀਡੋਰ ਜ਼ਰੀਏ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਸੈਲਾਬ ਭਾਰਤ-ਪਾਕਿ ਸਰਹੱਦ ਨੇਰੇ ਡੇਰਾ ਬਾਬਾ ਨਾਨਕ 'ਚ ਆ ਗਿਆ ਹੈ। ਡੇਰਾ ਬਾਬਾ ਨਾਨਕ ਆਉਣ ਵਾਲੀਆਂ ਸਾਰੀਆਂ ਸੜਕਾਂ 'ਤੇ ਸਵੇਰ ਤੋਂ ਹੀ ਜਾਮ ਲੱਗਾ ਹੋਇਆ ਹੈ। ਵੀਰਵਾਰ ਹੋਈ ਬਰਸਾਤ ਕਾਰਨ ਸ਼ਰਧਾਲੂ ਥੋੜ੍ਹਾ ਮਾਯੂਸ ਹੋ ਗਏ ਸਨ ਪਰ ਸ਼ੁੱਕਰਵਾਰ ਨੂੰ ਜਿਵੇਂ ਹੀ ਮੌਸਮ ਸਾਫ਼ ਹੋਇਆ ਸ਼ਰਧਾਲੂ ਡੇਰਾ ਬਾਬਾ ਨਾਨਕ ਸਥਿਤ ਗੁਰਦੁਆਰਾ ਸਾਹਿਬ ਪਹੁੰਚਣੇ ਸ਼ੁਰੂ ਹੋ ਗਏ। ਉਨ੍ਹਾਂ ਦਾ ਉਤਸਾਹ ਦੇਖਦੇ ਹੀ ਬਣ ਰਿਹਾ ਹੈ। 12 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਇੱਥੇ ਯਕੀਨੀ ਤੌਰ 'ਤੇ ਸ਼ਰਧਾਲੂਆਂ ਦਾ ਹੜ੍ਹ ਆਵੇਗਾ। ਸ਼ਨਿਚਰਵਾਰ ਨੂੰ ਵੀ ਡੇਰਾ ਬਾਬਾ ਨਾਨਕ 'ਚ ਸ਼ਰਧਾਲੂਆਂ ਦੀ ਜ਼ਬਰਦਸਤ ਭੀੜ ਨਜ਼ਰ ਆ ਰਹੀ ਹੈ।

Posted By: Seema Anand