ਸੰਜੀਵ ਪੂਰੋਵਾਲ, ਜੌੜਾ ਛੱਤਰਾ : ਪਿੰਡ ਦਾਖਲਾ ਵਿਚ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਤੇ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ ਦੀ ਰਹਿਨੁਮਾਈ ਹੇਠ ਪਿੰਡ ਦੇ ਰਹਿੰਦੇ ਕੰਮਾਂ ਦੇ ਵਿਕਾਸ ਕਾਰਜ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੇ ਹਨ ਅਤੇ ਕੁਝ ਦਿਨਾਂ ਤੱਕ ਪਿੰਡ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ ਕੇ ਪਾਹੜਾ ਪਰਿਵਾਰ ਨੂੰ ਪਿੰਡ ਦੇ ਵਿਕਾਸ ਦੀ ਰਿਪੋਰਟ ਦਿੱਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਸਰਪੰਚ ਕੁਲਵਿੰਦਰ ਸਿੰਘ ਦਾਖਲਾ ਵੱਲੋਂ ਪੰਜਾਬੀ ਜਾਗਰਣ ਨਾਲ ਕੀਤਾ ਗਿਆ । ਇਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ਦਾ ਵਿਕਾਸ ਨਾਲ ਲੱਗਦੇ ਪਿੰਡਾਂ ਨਾਲੇ ਕਈ ਗੁਣਾਂ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਪਿੰਡ ਦੇ ਸਮੂਹ ਲੋਕਾਂ ਵੱਲੋਂ ਪਿੰਡ 'ਚ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੀ ਸਲਾਘਾ ਹੋ ਰਹੀ ਹੈ । ਇਸ ਦੇ ਨਾਲ ਹੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਗ੍ਾਂਟ ਦੀ ਕਮੀ ਨਹੀ ਆਉਣ ਦਿੱਤੀ ਜਾ ਰਹੀ ਅਤੇ ਉਨ੍ਹਾਂ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ ਕਿ ਹਰੇਕ ਪਿੰਡ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਨਾਲ ਕੀਤਾ ਜਾਵੇ ਤਾਂ ਜੋ ਕੋਈ ਇਹ ਨਾ ਆਖ ਸਕੇ ਕਿ ਸਾਡੇ ਪਿੰਡ ਵਿਚ ਧੜੇਬੰਦੀ ਦੇ ਨਾਲ ਵਿਕਾਸ ਕਾਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪਾਹੜਾ ਪਰਿਵਾਰ ਦੇ ਦਿਲੋਂ ਧੰਨਵਾਦੀ ਹਨ ਜਿਨ੍ਹਾਂ ਵੱਲੋਂ ਪਿੰਡ ਦਾਖਲਾ ਦੇ ਵਿਕਾਸ ਕਾਰਜ ਇੰਨੀ ਤੇਜੀ ਨਾਲ ਕਰਵਾਏ ਜਾ ਰਹੇ ਹਨ।