ਆਕਾਸ਼, ਗੁਰਦਾਸਪੁਰ

ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ. ਗੁਰਦਾਸਪੁਰ ਵੱਲੋਂ ਅੱਜ ਆਪਣੀ ਵੈਬਸਾਈਟ ਲਾਂਚ ਕਰ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਈਓ ਐਲੀ. ਅਮਰਜੀਤ ਸਿੰਘ ਭਾਟੀਆ ਨੇ ਦੱਸਿਆ ਅੱਜ ਦਫ਼ਤਰ ਜ਼ਲਿ੍ਹਾ ਸਿੱਖਿਆ ਅਫ਼ਸਰ ਐਲੀ: ਵੱਲੋਂ ਆਪਣੀ ਦਫ਼ਤਰ ਦੀ ਵੈਬਸਾਈਟ www.deoeegsp.in ਜਾਰੀ ਕਰ ਦਿੱਤੀ ਹੈ। ਉਨਾਂ੍ਹ ਜਾਣਕਾਰੀ ਦਿੱਤੀ ਕਿ ਮਾਣਯੋਗ ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਦੇ ਹੋਏ ਈਟੀਟੀ ਅਧਿਆਪਕਾਂ ਦੀ ਪੋ੍ਵੀਜਨਲ ਸੀਨੀਅਰਤਾ ਅਤੇ ਸੀਨੀਅਰਤਾ ਸਬੰਧੀ ਨੋਟਿਸ ਵੀ ਅਪਲੋਡ ਕਰ ਦਿੱਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸਿੱਖਿਆ ਵਿਭਾਗ ਨਾਲ ਸੰਬੰਧਤ ਹਰ ਇੱਕ ਜਾਣਕਾਰੀ ਵੈਬਸਾਈਟ ਤੇ ਮੁਹੱਈਆ ਕਰਵਾਈ ਜਾਵੇਗੀ।

ਇਸ ਮੌਕੇ ਉੱਪ ਜ਼ਿਲਾ ਸਿੱਖਿਆ ਅਫ਼ਸਰ ਐਲੀ. ਬਲਬੀਰ ਸਿੰਘ , ਜ਼ਲਿ੍ਹਾ ਐਮਆਈਐਸ ਵਿੰਗ ਤੋਂ ਮੁਨੀਸ਼ ਕੁਮਾਰ , ਨੀਤੂ ਅੱਤਰੀ ਅਤੇ ਬਲਾਕ ਐਮਆਈਐਸ ਵਿੰਗ ਤੋਂ ਦੀਪਕ ਕੁਮਾਰ ਹਾਜ਼ਰ ਸਨ।