ਪੱਤਰ ਪ੍ਰੇਰਕ, ਕਾਹਨੂੰਵਾਨ : ਸਥਾਨਕ ਮੁੱਢਲਾ ਸਿਹਤ ਕੇਂਦਰ ਵਿੱਚ ਡਾਕਟਰੀ ਸਹੂਲਤਾਂ ਦੀ ਪਿਛਲੇ ਲੰਮੇ ਸਮੇਂ ਤੋਂ ਘਾਟ ਹੋਣ ਕਾਰਨ ਕਸਬੇ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਲੋਕਾਂ ਦੇ ਭਾਰੀ ਰੋਸ ਦੇ ਚੱਲਦਿਆਂ ਸਰਕਾਰ ਵੱਲੋਂ ਐਮ ਬੀ ਬੀ ਐੱਸ ਡਾਕਟਰਾਂ ਦੀਆਂ ਕੁੱਝ ਇੱਕ ਖ਼ਾਲੀ ਪਈਆਂ ਅਸਾਮੀਆਂ ਮੁੜ ਬਹਾਲ ਕੀਤੀਆਂ ਗਈਆਂ। ਇਸੇ ਹੀ ਕੜੀ ਦੇ ਤਹਿਤ ਸਥਾਨਕ ਸਿਹਤ ਕੇਂਦਰ ਵਿੱਚ ਦੰਦੇ ਦੀ ਮਾਹਿਰ ਡਾਕਟਰ ਦੀ ਖ਼ਾਲੀ ਪਈ ਅਸਾਮੀ ਪੂਰੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਇਕਬਾਲ ਸਿੰਘ ਮੁਲਤਾਨੀ ਨੇ ਦੱਸਿਆ ਕਿ ਦੰਦਾਂ ਦੀ ਮਾਹਿਰ ਡਾ. ਸੰਪਾ ਭਨੋਟ ਨੂੰ ਇਥੇ ਨਿਯੁਕਤ ਕੀਤਾ ਗਿਆ। ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੰਦਾਂ ਸਬੰਧੀ ਕੋਈ ਵੀ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਪਹੁੰਚ ਕਰਨ। ਜਿੱਥੇ ਉਨ੍ਹਾਂ ਨੂੰ ਬਹੁਤ ਹੀ ਘੱਟ ਸਮੇਂ ਅਤੇ ਜਾਇਜ਼ ਖ਼ਰਚੇ ਤੇ ਵਧੀਆ ਇਲਾਜ ਦੀ ਸਹੂਲਤ ਦਿੱਤੀ ਜਾਵੇ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਡਾ. ਸੰਪਾ ਭਨੋਟ, ਡਾ. ਮੁਰਾਦ ਮਸੀਹ ਗਿੱਲ ਆਦਿ ਵੀ ਹਾਜਰ ਸਨ।