ਗੁਰਪ੍ਰਰੀਤ ਸਿੰਘ, ਕਾਦੀਆਂ

ਕਾਰ ਸੇਵਾ ਦੇ ਨਾਮ ਤੇ ਸਿੱਖ ਰਾਜ ਵੇਲ਼ੇ ਦੀਆਂ ਅਹਿਮ ਨਿਸ਼ਾਨੀਆਂ ਨੂੰ ਖ਼ਤਮ ਕਰਨਾ ਇੱਕ ਡੂੰਘੀ ਸਾਜਿਸ਼ ਹੈ। ਇਹ ਪ੍ਰਗਟਾਵਾ ਸਿੱਖ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਕਾਰ ਸੇਵਾ ਵਾਲਿਆਂ ਵੱਲੋਂ ਕਰੀਬ ਦੋ ਸੌ ਸਾਲ ਪੁਰਾਣੀ ਦਰਬਾਰ ਸਾਹਿਬ ਤਰਨ ਤਾਰਨ ਦੀ ਦਰਸ਼ਨੀ ਡਿਉੜੀ ਦੇ ਉਪਰਲੇ ਹਿੱਸੇ ਨੂੰ ਢਹਿ ਢੇਰੀ ਕਰਨ ਵਾਲੀ ਿਘਨੌਣੀ ਹਰਕਤ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ। ਉਨ੍ਹਾਂ ਕਿਹਾ ਕਿ ਇਸ ਕਾਲੇ ਕਾਰਨਾਮੇ ਦਾ ਵਿਰੋਧ ਕਰਨ ਵਾਲੇ ਨੌਜਵਾਨਾਂ ਅਤੇ ਸੰਗਤਾਂ ਨੂੰ ਕੁੱਟਮਾਰ ਕਰਕੇ ਜ਼ਖ਼ਮੀ ਕੀਤਾ ਗਿਆ ਜਿਨ੍ਹਾਂ ਵਿੱਚੋਂ ਕਈ ਗੰਭੀਰ ਜ਼ਖ਼ਮੀ ਹੋਣ ਕਾਰਨ ਜਿਨ੍ਹਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਉਣਾ ਪਿਆ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਸਤੰਬਰ ਮਹੀਨੇ 'ਚ ਵੀ ਅਖੌਤੀ ਕਾਰ ਸੇਵਕਾਂ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਹਾਜ਼ਰੀ 'ਚ ਹਥੌੜਾ ਲੈ ਕੇ ਡਿਉੜੀ ਢਾਉਣ ਦੀ ਕਾਰ ਸੇਵਾ ਦਾ ਆਰੰਭ ਕੀਤਾ ਤਾਂ ਸੰਗਤਾਂ ਦੇ ਭਾਰੀ ਵਿਰੋਧ ਕਾਰਨ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਵੱਲੋਂ ਫੈਸਲਾ ਕੀਤਾ ਗਿਆ ਕਿ ਦਰਸਨੀ ਡਿਉੜੀ ਨੂੰ ਨਹੀਂ ਢਾਇਆ ਜਾਵੇਗਾ ਪਰ ਅਚਾਨਕ ਆਪਣੇ ਵਾਅਦੇ ਤੋਂ ਮੁੱਕਰਦਿਆਂ ਸ਼੍ਰੋਮਣੀ ਕਮੇਟੀ ਨੇ ਅੱਧੀ ਰਾਤ ਅਖੌਤੀ ਕਾਰ ਸੇਵਾ ਤੋਂ ਚੋਰਾਂ ਵਾਂਗ ਦਰਸ਼ਨੀ ਡਿਉੜੀ ਤੇ ਹਮਲਾ ਕਰਵਾ ਦੇਣਾ ਬਹੁਤ ਹੀ ਸ਼ਰਮਨਾਕ ਅਤੇ ਦੁੱਖਦਾਇਕ ਘਟਨਾ ਹੈ। ਜ਼ਿਕਰਯੋਗ ਹੈ ਕਿ ਉਹ ਦੱਸਣੀ ਡਿਉੜੀ ਕੰਵਰ ਨੋਨਿਹਾਲ ਸਿੰਘ ਦੇ ਸਮੇਂ 'ਚ ਹੋਂਦ ਵਿੱਚ ਆਈ ਸੀ ਇਸ ਦਾ ਵਜੂਦ ਡੇਢ ਸੌ ਸਾਲ ਪੁਰਾਣਾ ਹੈ ਇਸ ਲਈ ਇਸ ਨੂੰ ਇਸ ਤਰ੍ਹਾਂ ਢਹਿ ਢੇਰੀ ਕਰਨਾ ਬਹੁਤ ਹੀ ਨਿੰਦਣਯੋਗ ਹੈ ਅਤੇ ਸੁਸਾਇਟੀ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦੀ ਹੈ। ਇਸ ਮੌਕੇ ਉਨ੍ਹਾਂ ਸਬੰਧਤ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਕੀਤੀ ਕਿ ਉਕਤ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੁਸਾਇਟੀ ਮੈਂਬਰ ਨਵਨੀਤ ਸਿੰਘ, ਪੰਕਜ ਲੇਹਲ, ਗੁਰਜੀਤ ਸਿੰਘ ਮੋੜ, ਤਜਿੰਦਰ ਸਿੰਘ ਮੋੜ, ਸੰਦੀਪ ਸਿੰਘ, ਦਲੇਰ ਸਿੰਘ, ਭਾਈ ਗੁਰਸਾਹਿਬ ਸਿੰਘ, ਭਾਈ ਨਿਰਮਲ ਸਿੰਘ, ਹਰਪਾਲ ਸਿੰਘ, ਸਰਬਜੀਤ ਸਿੰਘ, ਡਾ. ਬਿਕਰਮ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ।