ਸ਼ਾਮ ਸਿੰਘ ਘੁੰਮਣ, ਦੀਨਾਨਗਰ : ਸ਼ੋ੍ਮਣੀ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਪਿੰਡ ਸਾਹੋਵਾਲ ਵਿਖੇ ਯੂਥ ਅਕਾਲੀ ਆਗੂ ਹੈਪੀ ਸਾਹੋਵਾਲ ਅਤੇ ਰਵੀ ਦੀ ਅਗਵਾਈ ਹੇਠ ਹੋਈ। ਮੀਟਿੰਗ ਇਸ ਵਿੱਚ ਅਕਾਲੀ ਦਲ ਵੱਲੋਂ ਐਲਾਨੇ ਗਏ ਤੇਰਾਂ ਨੁਕਾਤੀ ਪੋ੍ਗਰਾਮ ਨੂੰ ਘਰ ਘਰ ਪਹੁੰਚਾਉਣ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਮੀਟਿੰਗ ਦੌਰਾਨ ਯੂਥ ਆਗੂਆਂ ਵੱਲੋਂ ਪਾਰਟੀ ਹਾਈਕਮਾਂਡ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ ਤੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਬੱਬੇਹਾਲੀ ਕੋਲੋਂ ਮੰਗ ਕੀਤੀ ਗਈ ਦੀਨਾਨਗਰ ਹਲਕੇ ਦੇ ਸੀਨੀਅਰ ਅਕਾਲੀ ਆਗੂ ਰਵੀ ਮੋਹਨ ਨੂੰ ਹਲਕਾ ਇੰਚਾਰਜ ਵਜੋਂ ਨਿਯੁਕਤ ਕੀਤਾ ਜਾਵੇ ਅਤੇ ਦੀਨਾਨਗਰ ਤੋਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰ ਬਣਾਇਆ ਜਾਵੇ। ਉਨਾਂ੍ਹ ਕਿਹਾ ਕਿ ਰਵੀ ਮੋਹਨ ਪਿਛਲੇ ਲੰਮੇ ਸਮੇਂ ਤੋਂ ਹਲਕੇ ਅੰਦਰ ਪਾਰਟੀ ਨੂੰ ਸੇਵਾਵਾਂ ਦੇ ਰਹੇ ਹਨ ਅਤੇ ਵਰਕਰਾਂ ਵਿੱਚ ਦਿਨ ਰਾਤ ਵਿਚਰ ਰਹੇ ਹਨ। ਯੂਥ ਆਗੂਆਂ ਨੇ ਕਿਹਾ ਕਿ ਰਵੀ ਮੋਹਨ ਇਕ ਅਜਿਹੇ ਆਗੂ ਹਨ ਜੋ ਹਲਕੇ ਅੰਦਰ ਵਿਰੋਧੀਆਂ ਨੂੰ ਕਰਾਰੀ ਮਾਤ ਦੇ ਸਕਦੇ ਹਨ ਅਤੇ ਹਲਕੇ ਚ ਕਾਂਗਰਸ ਪਾਰਟੀ ਦੀ ਅਗਵਾਈ ਕਰ ਰਹੇ ਕੈਬਨਿਟ ਮੰਤਰੀ ਦਾ ਮੁਕਾਬਲਾ ਕਰਨ ਦੇ ਸਮਰੱਥ ਹਨ। ਇਸ ਲਈ ਬਿਨਾਂ ਕਿਸੇ ਦੇਰੀ ਤੋਂ ਰਵੀ ਮੋਹਨ ਨੂੰ ਹਲਕਾ ਇੰਚਾਰਜ ਅਤੇ ਪਾਰਟੀ ਦਾ ਉਮੀਦਵਾਰ ਐਲਾਨਿਆ ਜਾਵੇ ਤਾਂ ਕਿ ਹਲਕੇ ਅੰਦਰ ਅਕਾਲੀ ਬਸਪਾ ਗੱਠਜੋੜ ਪੂਰੀ ਤਰਾਂ੍ਹ ਹੋਰ ਤੇਜ਼ੀ ਨਾਲ ਕੰਮ ਕਰ ਸਕੇ। ਇਸ ਮੌਕੇ ਤੇ ਗਗਨਦੀਪ ਨਾਰਦਾ, ਨੰਬਰਦਾਰ ਰਾਕੇਸ਼ ਕੁਮਾਰ, ਰਵੀਦਾਸ, ਮਿਲਨ ਸੋਢੀ, ਬੋਧ ਰਾਜ, ਅਖਿਲ ਕੁਮਾਰ, ਅਵਤਾਰ ਸਿੰਘ, ਰਮੇਸ਼ ਕੁਮਾਰ ਅਤੇ ਬਾਬਾ ਰਾਜੂ ਵੀ ਹਾਜ਼ਰ ਸਨ।