ਸਥਾਨਕ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਸੰਜੀਵ ਪੂਰੋਵਾਲ,ਜੌੜਾ ਛੱਤਰਾ : ਦੋਰਾਂਗਲਾ ਤੋਂ ਗੁਰਦੁਆਰਾ ਟਾਹਲੀ ਸਾਹਿਬ ਨੂੰ ਜਾਂਦੀ ਸੜਕ 'ਤੇ ਕਾਫੀ ਲੰਬੇ ਸਮੇਂ ਤੋਂ ਪੱਥਰ ਪੈ ਜਾਣ ਤੋਂ ਬਾਅਦ ਵੀ ਇਸ ਸੜਕ ਦੀ ਮੁਰੰਮਤ ਹਾਲੇ ਤਕ ਨਾ ਹੋਣ ਕਰ ਕੇ ਇਸ ਤੋਂ ਗੁਰਦੁਆਰਾ ਸਾਹਿਬ ਜਾਣ ਵਾਲੀਆਂ ਸੰਗਤ ਤੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪ੍ਰਸ਼ਾਸਨ ਕੁੰਭਕਰਨੀ ਦੀ ਨੀਂਦ ਸੁੱਤਾ ਹੈ। ਪਿੰਡ ਨੰਗਲ ਡਾਲਾਂ ਦੇ 'ਚ ਹੋਈ ਮੀਟਿੰਗ 'ਚ ਇਸ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਫ਼ੈਸਲਾ ਲਿਆ ਗਿਆ ਕਿ ਜੇਕਰ ਪ੍ਰਸਾਸਨ ਵੱਲੋਂ ਸੜਕ ਦੀ ਮੁਰੰਮਤ ਜਲਦੀ ਨਾ ਕਰਵਾਈ ਤਾਂ ਬਾਈਪਾਸ ਤੇ ਧਰਨੇ ਦਿੱਤੇ ਜਾਣਗੇ ਜਿਸਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ । ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।

ਇਸ ਸਬੰਧੀ ਪ੍ਰਰੈਸ ਨੂੰ ਜਾਣਕਾਰੀ ਦਿੰਦੇ ਸੁਖਦੇਵ ਸਿੰਘ ਅੱਲੜ ਪਿੰਡੀ ਨੇ ਕਿਹਾ ਕਿ ਇਹ ਸੜਕ ਕਰੀਬ ਡੇਢ ਸਾਲ ਪਹਿਲਾ ਬਣਨੀ ਸ਼ੁਰੂ ਹੋਈ ਸੀ ਤੇ ਸੜਕ ਬਣਾਉਣ ਵਾਲੇ ਠੇਕੇਦਾਰ ਦੀ ਿਢੱਲੀ ਕਾਰੁਗਜ਼ਾਰੀ ਦੇ ਕਾਰਨ ਇਹ ਸੜਕ ਅਜੇ ਤਕ ਤਿਆਰ ਨਹੀ ਹੋਈ ਤੇ ਇਸ ਸੜਕ ਤੋਂ ਗੁਜ਼ਰਨ ਵਾਲੇ ਰਾਹੀਗੀਰ ਨਿੱਤਦਿਨ ਦੁਰਘਟਨਾਵਾ ਦਾ ਸ਼ਿਕਾਰ ਹੋ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਠੇਕੇਦਾਰ ਨੂੰ ਵਾਰ-ਵਾਰ ਬੇਨਤੀ ਕਰਨ 'ਤੇ ਵੀ ਸੜਕ ਦੀ ਮੁਰੰਮਤ ਪੂਰੀ ਨਹੀ ਕੀਤੀ ਗਈ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਲਦੀ ਤੋਂ ਜਲਦੀ ਸੜਕ ਬਣਵਾਈ ਜਾਵੇ ਨਹੀਂ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਤੇਜਾ ਸਿੰਘ ਸੁਤੰਤਰ ਵਲੋਂ ਕੋਈ ਵੱਡਾ ਸੰਘਰਸ਼ ਕੀਤਾ ਜਾਵੇਗਾ।

ਸੰਗਤ ਨੂੰ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਸਾਹਮਣਾ

ਇਸ ਮੌਕੇ ਹਾਜ਼ਰ ਆਗੂ ਸਤਨਾਮ ਸਿੰਘ ਅੱਲੜਪਿੰਡੀ , ਬਾਬਾ ਕਰਨੈਲ ਸਿੰਘ ਆਂਦੀ ਨੇ ਦੱਸਿਆ ਕਿ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਜੋ ਕਿ ਗਾਹਲੜੀ ਵਿਖੇ ਸਥਿਤ ਹੈ ਤੇ ਇੱਥੇ ਹਰ ਰੋਜ ਹਜਾਰਾਂ ਦੀ ਸੰਖਿਆਂ ਵਿੱਚ ਸੰਗਤ ਨਤਮਸਤਕ ਹੋਣ ਲਈ ਆਉਂਦੀ ਹੈ । ਗੁਰੁਦੁਆਰਾ ਸਾਹਿਬ ਨੂੰ ਗੁਜਰਦੀ ਸੜਕ ਤੇ ਕਾਫੀ ਸਮਾਂ ਪਹਿਲਾ ਮੁਰੰਮਤ ਕਰਨ ਲਈ ਪੱਥਰ ਪਾਇਆ ਗਿਆ ਸੀ । ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਪਹਿਲ ਦੇ ਆਧਾਰ 'ਤੇ ਬਣਾ ਕੇ ਸੰਗਤ ਦੀ ਪੇ੍ਸਾਨੀ ਦਾ ਹੱਲ ਕੀਤਾ ਜਾਵੇ । ਇਸ ਮੌਕੇ ਜ਼ੋਨ ਪ੍ਰਧਾਨ ਸੁਖਵਿੰਦਰ ਸਿੰਘ ਅੱਲੜ ਪਿੰਡੀ, ਰਣਬੀਰ ਸਿੰਘ ਡੁਗਰੀ , ਕਰਨੈਲ ਸਿੰਘ ਮੱਲ੍ਹੀ ,ਸਤਨਾਮ ਸਿੰਘ ਖਜਾਨਚੀ, ਦਲਬੀਰ ਸਿੰਘ ਠੁੰਡੀ, ਲਖਵਿੰਦਰ ਸਿੰਘ ਨੰਗਲ ਡਾਲਾਂ, ਕੁਲਵੰਤ ਸਿੰਘ ਨੰਗਲ ਡਾਲਾਂ, ਰਮੇਸ਼ ਚੰਦਰ ਪਿੰਡ ਜੰਡਏ ,ਨਰਿੰਦਰ ਸਿੰਘ ਆਲੀਨੰਗਲ, ਬਾਬਾ ਰਸ਼ਪਾਲ ਸਿੰਘ, ਕੁਲਵੰਤ ਸਿੰਘ ਚੋੜਾ, ਸਰਬਜੀਤ ਸਿੰਘ ਬਾਉਪੁਰ, ਮਲਕੀਤ ਸਿੰਘ ਸਹੂਰ, ਮਹਿੰਦਰ ਸਿੰਘ ਥੰਮਣ, ਜਸਪਾਲ ਸਿੰਘ ਅਲੂਣਾ, ਨਿਸ਼ਾਨ ਸਿੰਘ ਬਾਉਪੁਰ, ਜਪਕੀਰਤ ਹੁੰਦਲ, ਦਿਲਬਾਗ ਸਿੰਘ ਹਰਦੋਛੰਨੀ, ਅਨੋਖ ਸਿੰਘ ਅੱਲੜ ਪਿੰਡੀ, ਬੀਬੀ ਰਜਿੰਦਰ ਕੌਰ, ਮਹਿੰਦਰ ਕੌਰ,ਸਹਿੰਦਰ ਕੌਰ,ਆਦਿ ਹਾਜ਼ਰ ਸਨ ।

ਕੀ ਕਹਿਣੈ ਠੇਕੇਦਾਰ ਦਾ

ਇਸ ਸਬੰਧੀ ਸੜਕ ਬਣਾ ਰਹੇ ਠੇਕੇਦਾਰ ਹਰਪ੍ਰਰੀਤ ਸੈਣੀ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਕਰੈਸ਼ਰ ਬੰਦ ਹੋਣ ਦੇ ਕਾਰਨ ਸੜਕ ਦਾ ਕੰਮ ਅੱਧ ਵਿਚਾਲੇ ਰੁਕ ਗਿਆ ਹੈ ਤੇ ਕਰੈਸ਼ਰ ਚਾਲੂ ਹੁੰਦੇ ਹੀ ਇਹ ਸੜਕ ਤਿਆਰ ਕਰ ਦਿੱਤੀ ਜਾਵੇਗੀ। ਕਿਉਂਕਿ ਕਰੈਸ਼ਰਾਂ ਦੇ ਬੰਦ ਹੋ ਜਾਣ ਨਾਲ ਸਾਰੇ ਕੰਮ ਰੁਕ ਗਏ ਹਨ ।