ਮਹਿੰਦਰ ਸਿੰਘ ਅਰਲੀਭੰਨ ਕਲਾਨੌਰ

ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਥੇ ਪਿੰਡ ਪੱਧਰ 'ਤੇ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਉਥੇ ਪਿੰਡ ਵਡਾਲਾ ਬਾਂਗਰ ਦੇ ਵਾਸੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਵਿਚ ਚਿੱਟਾ ਹਾਥੀ ਬਣੇ ਸੇਵਾ ਕੇਂਦਰ ਨੂੰ ਤੁਰੰਤ ਚਾਲੂ ਕੀਤਾ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਵਿਨੋਦ ਕੁਮਾਰ, ਮੋਹਨ ਸਿੰਘ, ਸਤਬੀਰ ਸਿੰਘ ਲਾਟੀ, ਵਿਕਾਸ ਸ਼ਰਮਾ ਸੋਨੂੰ, ਭੁਪਿੰਦਰ ਸਿੰਘ ਬੱਬਾ ਆਦਿ ਨੇ ਬੰਦ ਪਏ ਸੇਵਾ ਕੇਂਦਰ ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੌਰਾਨ ਵਡਾਲਾ ਬਾਂਗਰ ਵਿਖੇ ਲੱਖਾਂ ਰੁਪਇਆਂ ਦੀ ਲਾਗਤ ਨਾਲ ਖੋਲ੍ਹੇ ਗਏ ਸੇਵਾ ਕੇਂਦਰ ਤੋਂ ਪਿੰਡ ਵਡਾਲਾ ਬਾਂਗਰ, ਸ਼ਾਹਪੁਰ, ਅਮਰਗੜ੍ਹ, ਮੁਸਤਫਾਪੁਰ, ਨਾਨੋਹਾਰਨੀ, ਅੌਜਲਾ, ਪੰਨਵਾਂ, ਮਸਤਕੋਟ ਆਦਿ ਪਿੰਡਾਂ ਦੇ ਲੋਕ ਸੇਵਾ ਕੇਂਦਰ ਵਡਾਲਾ ਬਾਂਗਰ ਤੋਂ ਆਪਣੇ ਹਲਫ਼ੀਆ ਬਿਆਨ' ਵੱਖ ਵੱਖ ਸਰਟੀਫਿਕੇਟ, ਮੈਰਿਜ ਸਰਟੀਫਿਕੇਟ ਆਦਿ ਆਨਲਾਈਨ ਸਹੂਲਤਾਂ ਪ੍ਰਰਾਪਤ ਕਰਦੇ ਸਨ। ਉਨ੍ਹਾਂ ਦੱਸਿਆ ਕਿ ਅਕਾਲੀ ਵਜ਼ਾਰਤ ਜਾਣ ਤੋਂ ਬਾਅਦ ਕਾਂਗਰਸ ਸਰਕਾਰ ਵੱਲੋਂ ਸੇਵਾ ਕੇਂਦਰ ਬੰਦ ਕਰਨ ਦੇ ਉਦੇਸ਼ਾਂ ਤਹਿਤ ਵਡਾਲਾ ਬਾਂਗਰ ਸੇਵਾ ਕੇਂਦਰ ਵੀ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਬੰਦ ਹੋਣ ਕਾਰਨ ਜਿੱਥੇ ਆਲੀਸ਼ਾਨ ਬਿਲਡਿੰਗ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਉਥੇ ਜਰਨੇਟਰ ਅਤੇ ਨੈੱਟਵਰਕ ਟਾਵਰ ਦੀ ਹਾਲਤ ਵੀ ਦਿਨ ਬ ਦਿਨ ਖਸਤਾ ਹੁੰਦੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਵਡਾਲਾ ਬਾਂਗਰ ਸਥਿਤ ਸੇਵਾ ਕੇਂਦਰ ਨੂੰ ਚਾਲੂ ਕੀਤਾ ਜਾਵੇ ਤਾਂ ਜੋ ਪੇਂਡੂ ਉਡਾਣਾਂ ਬੰਦ ਅਤੇ ਆਸਪਾਸ ਪਿੰਡਾਂ ਦੇ ਲੋਕਾਂ ਨੂੰ ਆਨਲਾਈਨ ਸਹੂਲਤਾਂ ਲੈਣ ਲਈ ਰਾਹਤ ਮਿਲ ਸਕੇ।