ਨੀਟਾ ਮਾਹਲ, ਕਾਦੀਆਂ : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਜਥੇਬੰਦੀ ਦੇ ਪੁਰਾਣੇ ਆਗੂ ਸਰਦਾਰਾ ਸਿੰਘ (95) ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਸਸਕਾਰ ਜੱਦੀ ਪਿੰਡ ਢਪੱਈ ਵਿਖੇ ਕਰ ਦਿੱਤਾ ਗਿਆ। ਭੋਗ ਤੇ ਸ਼ਰਧਾਂਜਲੀ ਸਮਾਗਮ 30 ਮਈ ਨੂੰ ਪਿੰਡ ਢਪੱਈ ਵਿਖੇ ਹੋਣਗੇ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਰੈੱਸ ਸਕੱਤਰ ਡਾ. ਅਸ਼ੋਕ ਭਾਰਤੀ, ਪਾਲ ਸਿੰਘ ਚੀਮਾ ਖੁੱਡੀ, ਜਗਤਾਰ ਸਿੰਘ ਬਸਰਾਵਾਂ, ਬਲਵਿੰਦਰ ਸਿੰਘ ਢਪੱਈ, ਜ਼ਿਲ੍ਹਾ ਆਗੂ ਕੈਪਟਨ ਅਜੀਤ ਸਿੰਘ ਸੈਰੋਵਾਲ, ਜਰਨੈਲ ਸਿੰਘ ਭਰਥ, ਹਰਜੀਤ ਸਿੰਘ ਮਠੌਲਾ, ਸਤਨਾਮ ਸਿੰਘ ਨੰਗਲ ਝੌਰ ਤੇ ਸਮੂਹ ਬਲਾਕ ਆਗੂ ਹਾਜ਼ਰ ਸਨ।