ਲਖਬੀਰ ਖੁੰਡਾ,ਧਾਰੀਵਾਲ : ਮਹਰੂਮ ਜਥੇਦਾਰ ਸੇਵਾ ਸਿੰਘ ਸੇਖਵਾਂ ਦੀਆਂ ਯਾਦਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਉਨ੍ਹਾਂ ਨੇ ਪੰਜਾਬ ਦੀ ਸਿਆਸਤ 'ਚ ਆਪਣਾ ਕਿਰਦਾਰ ਇਕ ਇਮਾਨਦਾਰ, ਨਿਰਪੱਖ ਤੇ ਦੂਰ-ਅੰਦੇਸ਼ੀ ਸੋਚ ਰੱਖਣ ਵਾਲੇ ਨਿਡਰ ਲੀਡਰ ਵਜੋਂ ਨਿਭਾਇਆ। ਇਹ ਪ੍ਰਗਟਾਵਾ ਕ੍ਰਿਸਚੀਅਨ ਬਰਾਦਰੀ ਦੇ ਡੀਨ ਵਿਲੀਅਮ ਸਹੋਤਾ ਵੱਲੋਂ ਐਡੋਵਕੇਟ ਜਗਰੂਪ ਸਿੰਘ ਸੇਖਵਾਂ ਨਾਲ ਅਫਸੋਸ ਕਰਨ ਪਹੰੁਚੇ ਸੇਖਵਾਂ ਪਰਿਵਾਰ ਦੇ ਗ੍ਹਿ ਵਿਖੇ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਡੀਨ ਵਿਲੀਅਮ ਸਹੋਤਾ ਨੇ ਜਥੇਦਾਰ ਸੇਵਾ ਸਿੰਘ ਸੇਖਵਾਂ ਦੀਆਂ ਕਈ ਪੁਰਾਣੀ ਯਾਦਾਂ ਤਾਜ਼ਾ ਕੀਤੀਆਂ। ਇਸ ਮੌਕੇ ਥੌਮਸ ਕੋਟ ਯੋਗਰਾਜ, ਡਾ. ਰਾਕੇਸ਼, ਸੁਰਜਣ,ਵਿਲੀਅਮ ਮਸੀਹ, ਗੁਰਨਾਮ ਸਿੰਘ ਸੋਹਲ, ਸੁਖਵਿੰਦਰ ਸਿੰਘ ਗੋਰਸੀਆਂ, ਰਤਨ ਸਿੰਘ ਗੋਰਸੀਆਂ, ਫਾਰਮੇਸੀ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਸਕੱਤਰ ਸਰਬਿੰਦਰ ਸਿੰਘ ਚਾਹਲ, ਵਰਿਆਮ ਸਿੰਘ ਬਟਾਲਾ,ਨਵਦੀਪ ਸਿੰਘ ਬਟਾਲਾ, ਲਖਵਿੰਦਰ ਸਿੰਘ ਭਿੰਡਰ, ਕ੍ਰਿਸਚੀਅਨ ਫਰੰਟ ਦੇ ਜ਼ਿਲ੍ਹਾ ਆਗੂ ਸਾਬਾ ਭੱਟੀ ਫਤਿਹਨੰਗਲ ਆਦਿ ਹਾਜ਼ਰ ਸਨ ।