ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ

ਸ਼ਨਿਚਰਵਾਰ ਨੂੰ ਪੁਲਿਸ ਥਾਣਾ ਕਲਾਨੌਰ ਨੂੰ ਇੱਕ ਅਣਪਛਾਤੇ ਬਜ਼ੁਰਗ ਦੀ ਮਿਲੀ ਲਾਸ਼ ਦੀ ਖਬਰ 'ਪੰਜਾਬੀ ਜਾਗਰਣ' ਵਿੱਚ ਪ੍ਰਕਾਸ਼ਿਤ ਤੋਂ ਬਾਅਦ ਐਤਵਾਰ ਨੂੰ ਅਣਪਛਾਤੀ ਲਾਸ਼ ਦੇ ਵਾਰਿਸਾਂ ਵੱਲੋਂ ਸਨਾਖਤ ਕਰ ਲਈ ਗਈ। ਇਸ ਸਬੰਧੀ ਪੁਲਸ ਥਾਣਾ ਕਲਾਨੌਰ ਦੇ ਐੱਸਆਈ ਬਲਵਿੰਦਰ ਸਿੰਘ, ਏਐੱਸਆਈ ਬਲਬੀਰ ਸਿੰਘ ਸਮੇਤ ਪੁਲਿਸ ਅਧਿਕਾਰੀਆਂ ਨੂੰ ਮਿ੍ਤਕ ਦੇ ਭਰਾ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਜਗਦੇਵ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮਾਨੇਪੁਰ ਜੋ ਮੱਦਬੁੱਧੀ ਸੀ ਅਤੇ ਉਸ ਦਾ ਭਰਾ ਆਪਣੀ ਮਾਸੀ ਪਿੰਡ ਸੱਕਰੀ ਗਿਆ ਹੋਇਆ ਸੀ ਕਿ ਮੰਦਬੁੱਧੀ ਹੋਣ ਦੇ ਚਲਦਿਆਂ ਉਸ ਨੂੰ ਠੰਢ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਬਲਦੇਵ ਸਿੰਘ ਨੇ ਦੱਸਿਆ ਕਿ ਅੱਜ 'ਪੰਜਾਬੀ ਜਾਗਰਣ' 'ਚ ਅਣਪਛਾਤੇ ਬਜ਼ੁਰਗ ਦੀ ਲਾਸ਼ ਮਿਲਣ ਸਬੰਧੀ ਪ੍ਰਕਾਸ਼ਿਤ ਹੋਈ ਖਬਰ ਤੋਂ ਬਾਅਦ ਉਹ ਸਿਵਲ ਹਸਪਤਾਲ ਗੁਰਦਾਸਪੁਰ ਪੁੱਜੇ ਅਤੇ ਵੇਖਿਆ ਕਿ ਲਾਸ਼ ਉਸ ਦੇ ਭਰਾ ਦੀ ਸੀ। ਇਸ ਮੌਕੇ 'ਤੇ ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਉਸਦਾ ਭਰਾ ਮੰਦਬੁੱਧੀ ਹੈ ਅਤੇ ਠੰਢ ਲੱਗਣ ਕਾਰਨ ਹੋਈ ਮੌਤ ਕਾਰਨ ਉਹ ਕੋਈ ਵੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਪੁਲਿਸ ਵੱਲੋਂ ਵਾਰਸਾਂ ਨੂੰ ਲਾਸ਼ ਸੌਂਪ ਦਿੱਤੀ ਹੈ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ 'ਪੰਜਾਬੀ ਜਾਗਰਣ' ਅਖ਼ਬਾਰ ਦਾ ਧੰਨਵਾਦ ਕੀਤਾ ਕਿ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਲਾਸ਼ ਪ੍ਰਰਾਪਤ ਹੋ ਸਕੀ ਹੈ।