ਆਕਾਸ਼, ਗੁਰਦਾਸਪੁਰ : ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤਹਿਸੀਲਾਂ ਤੇ ਸਬ ਤਹਿਸੀਲਾਂ 'ਚ ਸਥਾਪਤ ਕੀਤੇ ਗਏ ਫਰਦ ਕੇਂਦਰ ਆਮ ਜਨਤਾ ਲਈ ਵਰਦਾਨ ਸਾਬਿਤ ਹੋ ਰਹੇ ਸਨ, ਜਿਸ 'ਚ ਕੋਈ ਅਪਣੀ ਜ਼ਮੀਨ ਜਾਇਦਾਦ ਸਬੰਧੀ ਅਪਣੀ ਮਾਲਕੀ ਦੀ ਫਰਦ ਮੌਕੇ ਉਪਰ ਹੀ ਪ੍ਰਰਾਪਤ ਕਰ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਫਰਦ ਕਂੇਦਰਾਂ 'ਚ ਆਮ ਲੋਕਾਂ ਲਈ ਜ਼ਮੀਨ ਜਾਇਦਾਦ ਨਾਲ ਸਬੰਧਤ ਨਵੀਆਂ ਸੇਵਾਵਾਂ ਆਦਿ ਨੂੰ ਤੈਅ ਸਮੇਂ ਅੰਦਰ ਮਾਮੂਲੀ ਫੀਸ ਨਾਲ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਸੇਵਾਵਾਂ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਹੋਰ ਸਹੂਲਤਾਂ ਪਾਰਦਰਸ਼ੀ ਢੰਗ ਨਾਲ ਤੈਅ ਸਮਂੇ ਅੰਦਰ ਮਿਲ ਰਹੀਆਂ ਹਨ, ਇਸ ਤੋਂ ਇਲਾਵਾ ਮਾਲ ਮਹਿਕਮੇ ਵੱਲੋ ਰਜਿਸਟਰੀਆਂ ਅਤੇ ਮਾਲ ਅਦਾਲਤੀ ਕੋਰਟ ਦਾ ਕੰਮ ਆਨਲਾਈਨ ਕੀਤਾ ਜਾ ਚੁੱਕਾ ਹੈ। ਵਿਰਾਸਤ, ਤਕਸੀਮ, ਫੱਕ ਉਲ ਰਹਿਨ ਆਦਿ ਇੰਤਕਾਲ ਦਰਜ ਕਰਨ ਸਬੰਧੀ ਸੇਵਾਵਾਂ, ਮਾਮੂਲੀ 100 ਰੁਪਏ ਦੇ ਕੇ 15 ਦਿਨਾਂ ਵਿਚ ਪ੍ਰਰਾਪਤ ਕੀਤੀਆਂ ਜਾ ਸਕਦੀਆਂ ਹਨ। ਅਦਾਲਤ ਜਾਂ ਅਧਿਕਾਰੀ ਵਲੋਂ ਜਾਰੀ ਸਾਮਲ/ ਰੋਕ ਸਬੰਧੀ ਹੁਕਮਾਂ ਦੀ ਮਾਵ ਰਿਕਾਰਡ ਵਿਚ ਅਮਲ ਸਬੰਧੀ ਸਬੰਧੀ ਸੇਵਾਵਾਂ, ਮਾਮੂਲੀ 100 ਰੁਪਏ ਫੀਸ ਦੇ 5 ਦਿਨਾਂ ਵਿਚ ਪ੍ਰਰਾਪਤ ਕੀਤੀਆਂ ਜਾ ਸਕਦੀਆਂ ਹਨ। ਫਰਦ-ਬਰਦ ਦਰਜ ਕਰਨ ਸਬੰਧੀ ਸੇਵਾਵਾਂ, ਮਹਿਜ 50 ਰੁਪਏ ਵਿਚ 05 ਦਿਨਾਂ ਵਿਚ ਪ੍ਰਰਾਪਤ ਕੀਤੀਆਂ ਜਾ ਸਕਦੀਆਂ ਹਨ। ਸਾਰੇ ਮਾਲਕਾਂ ਦਾ ਨਕਸ਼ਾ (ਓ) ਤਿਆਰ ਕਰਨ ਨਾਲ ਸਬੰਧਿਤ ਸੇਵਾਵਾਂ 15 ਦਿਨਾਂ ਵਿਚ 200 ਰੁਪਏ ਦੀ ਫੀਸ ਦੇ ਦੇ ਪ੍ਰਰਾਪਤ ਕੀਤੀਆਂ ਜਾ ਸਕਦੀਆਂ ਹਨ। ਤਕਸੀਮ ਕੇਸਾਂ ਵਿਚ ਕਬਜ਼ਾ ਵਰੰਟ ਜਾਰੀ ਕਰਨ ਨਾਲ ਸਬੰਧਿਤ ਸੇਵਾਵਾਂ 10 ਦਿਨਾਂ ਵਿਚ 200 ਰੁਪਏ ਵਿਚ ਪ੍ਰ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਅਤੇ ਕਿਰਾਏਦਾਰੀ ਲਈ ਆਮ ਰੇਟ ਤੈਅ ਕਰਨ ਲਈ ਸੇਵਾਵਾਂ ਮਹਿਜ 200 ਰੁਪਏ ੍ਰੀਸ ਨਾਲ 10 ਦਿਨਾਂ ਵਿਚ ਪ੍ਰਰਾਪਤ ਕੀਤੀਆਂ ਜਾ ਸਕਦੀਆਂ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲਾ ਪ੍ਰਸ਼ਾਸਨ ਵਲੋਂ ਕੋਰੋਨਾ ਮਹਾਂਮਾਰੀ ਵਿਰੁੱਧ ਕੀਤੇ ਜਾ ਰਹੇ ਠੋਸ ਉਪਰਾਲਿਆਂ ਦੇ ਨਾਲ ਲੋਕਾਂ ਨੂੰ ਮੁੱਢਲੀਆਂ ਸੇਵਾਵਾਂ ਪ੍ਰਦਾਨ ਵਿਚ ਕੋਈ ਿਢੱਲ ਨਹੀਂ ਵਰਤੀ ਜਾ ਰਹੀ ਹੈ। ਉਨ੍ਹਾਂ ਆਮ ਲੋਕਾ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸੇਵਾਵਾਂ ਦਾ ਵੱਧ ਤੋ ਵੱਧ ਲਾਭ ਲੈਣ।