ਆਸ਼ਕ ਰਾਜ ਮਾਹਲਾ, ਸ਼ਾਹਪੁਰ ਜਾਜਨ : ਉਦੋਵਾਲੀ ਖੁਰਦ 'ਚ ਬਾਬਾ ਪੋਲੇ ਸ਼ਾਹ ਜੀ ਦੀ ਦਰਗਾਹ ਪੰਜ ਪੀਰ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਬੜੀ ਧੂਮਧਾਮ ਨਾਲ ਸਮੂਹ ਨਗਰ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ 'ਚ ਸੰਗਤਾਂ ਦੂਰ ਦਰੇਡੇ ਆ ਕੇ ਬਾਬਾ ਪੋਲੇ ਸ਼ਾਹ ਦੀ ਦਰਗਾਹ ਤੇ ਨਤਮਸਤਕ ਹੋਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਜੀ ਦੀ ਨੋਵੀਂ ਗੱਦੀ ਤੇ ਬੈਠੇ ਬਾਬਾ ਬਿੱਟੂ ਸ਼ਾਹ ਨੇ ਦੱਸਿਆ ਕਿ ਇਹ ਮੇਲਾ ਪੰਦਰਾਂ ਭਾਦਰੋਂ ਨੂੰ ਸ਼ੁਰੂ ਹੁੰਦਾ ਹੈ ਤੇ ਇਹ ਮੇਲਾ ਆਪਣੀ ਚਾਰ ਦਿਨ ਚੱਲਦਾ ਹੈ। ਜਿਹੜੀਆਂ ਵੀ ਸੰਗਤਾਂ ਇਸ ਦਰਗਾਹ ਤੇ ਆਉਂਦੀਆਂ ਹਨ ਉਨ੍ਹਾਂ ਦੀਆਂ ਮਨੋਕਾਮਨਾ ਅਤੇ ਆਪਣੀਆਂ ਝੋਲੀਆਂ ਭਰ ਕੇ ਜਾਂਦੀਆਂ ਹਨ। ਇਸ ਮੌਕੇ ਸੰਗਤਾਂ ਨੂੰ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਰਜਿੰਦਰ ਸਿੰਘ ਸਰਪੰਚ, ਗੁਰਮੀਤ ਸਿੰਘ, ਬਾਬਾ ਸੁਰਜੀਤ ਸਿੰਘ, ਅਜੀਤ ਸਿੰਘ, ਲਾਭ ਸਿੰਘ, ਟੌਹੜਾ, ਸੁਰਮੇਜ ਸਿੰਘ, ਬਲਵਿੰਦਰ ਸਿੰਘ, ਧਰਮਿੰਦਰ ਸਿੰਘ, ਉਦਮ ਸਿੰਘ ਨੰਬਰਦਾਰ, ਗੁਰਮੁਖ ਸਿੰਘ ਪੰਚ 'ਬਾਬਾ ਗਾਮੇ ਸ਼ਾਹ ਜੀ, ਬਾਬਾ ਕਾਲੋ ਸ਼ਾਹ ਜੀ, ਬਾਬਾ ਵਿਜੇ ਸ਼ਾਹ ਜੀ, ਬਾਬਾ ਪੀਰੇ ਸ਼ਾਹ ਜੀ, ਬਾਬਾ ਨਿਸ਼ਾਨਚੀ 'ਬਾਬਾ ਭਰੋਲੀ ਵਾਲਾ, ਬਾਬਾ ਹੈਪੀ ਬਾਬਾ ਫਕੀਰ ਸ਼ਾਹ ਜੀ ਆਦਿ ਹਾਜ਼ਰ ਸਨ।