ਆਸ਼ਕ ਰਾਜ ਮਾਹਲਾ, ਸ਼ਾਹਪੁਰ ਜਾਜਨ

ਡਾਇਰੈਕਟਰ ਬਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਪਟੀ ਡਾਇਰੈਕਟਰ ਡੇਅਰੀ ਅਤੇ ਜ਼ਿਲ੍ਹਾ ਮੀਤ ਪ੍ਧਾਨ ਡਾ. ਬਲਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਪਿੰਡ ਬਿਸ਼ਨਕੋਟ ਵਿੱਚ ਡੇਅਰੀ ਵਿਭਾਗ ਵੱਲੋਂ ਡੇਅਰੀ ਸਿਖਲਾਈ ਤੇ ਵਿਸਥਾਰ ਕੈਂਪ ਲਗਾਇਆ ਗਿਆ ਜਿਸ ਵਿਚ ਬਲਕਾਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਕਿਸਾਨਾਂ ਨੂੰ ਡੇਅਰੀ ਦੇ ਧੰਦੇ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਇਸ ਕੈਂਪ ਵਿੱਚ ਬੋਲਦਿਆਂ ਡਾ. ਬਲਵਿੰਦਰ ਸਿੰਘ ਤੇ ਕੇਆਰਪੀ ਨੇ ਦੱਸਿਆ ਕਿ ਡੇਅਰੀ ਦਾ ਧੰਦਾ ਪਿੰਡਾਂ ਵਿੱਚ ਅਲੋਪ ਹੁੰਦਾ ਜਾ ਰਿਹਾ ਸੀ। ਇਸ ਲਈ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਨੂੰ ਡੇਅਰੀ ਦੇ ਧੰਦੇ ਲਈ ਪ੍ਫੁੱਲਤ ਕਰਨ ਲਈ ਵਿਸ਼ੇਸ਼ ਪ੍ੋਗਰਾਮ ਉਲੀਕੇ ਗਏ ਹਨ ਜਿਸ 'ਚ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਨਾਲ ਸਬੰਧਤ ਬੇਰੁਜ਼ਗਾਰ ਨੌਜਵਾਨਾਂ ਨੂੰ ਡੇਅਰੀ ਦੀ ਮੁਫਤ ਟੇ੍ਨਿੰਗ ਦਿੱਤੀ ਜਾਵੇਗੀ। ਇਸ ਟ੍ੇਨਿੰਗ ਦੌਰਾਨ 2000 ਰੁਪਏ ਵਜੀਫੇ ਦੇ ਤੌਰ 'ਤੇ ਦਿੱਤੇ ਜਾਣਗੇ। ਬਾਅਦ ਵਿੱਚ ਇਨ੍ਹਾਂ ਸਿੱਖਿਆਰਥੀ ਨੂੰ 200000 ਰੁਪਏ ਕਰਜ਼ਾ ਜੋ ਕਿ 33% ਸਬਸਿਡੀ ਤੇ ਦਿਵਾਏ ਜਾਣਗੇ। ਇਸ ਮੌਕੇ ਰਾਜੀਵ ਕੁਮਾਰ ਡੇਅਰੀ ਇੰਸਪੈਕਟਰ ਗੁਰਦਾਸਪੁਰ ਤੇ ਪਿੰਡ ਵਾਸੀ ਹਾਜ਼ਰ ਸਨ।