ਪਵਨ ਤੇ੍ਹਨ, ਬਟਾਲਾ

ਬੇਰਿੰਗ ਯੂਨੀਅਨ ਕ੍ਰਿਸ਼ਚਿਅਨ ਕਾਲਜ ਵਿਖੇ ਕਾਂਗਰਸ ਵਿਭਾਗ ਵੱਲੋਂ ਸੱਭਿਆਚਾਰਕ ਮੇਲਾ ਜਸ਼ਨ-ਏ-ਕੌਮ ਕਰਵਾਇਆ ਗਿਆ। ਪ੍ੋਗਰਾਮ ਦਾ ਆਗਾਜ਼ ਮੁੱਖ ਮਹਿਮਾਨ ਪਿ੍ੰ. ਡਾ. ਐਡਵਰਡ ਮਸੀਹ, ਬੇਰਿੰਗ ਸਕੂਲ ਦੇ ਪਿ੍ੰ. ਪੀਟਰ ਕਾਮਰਸ, ਡਾ. ਅਸ਼ਵਨੀ ਕਾਂਸਰਾ, ਡਾ. ਜਗਵਿੰਦਰ ਚੀਮਾ, ਪ੍ੋ. ਅਰੂ ਮਲਹੋਤਰਾ ਕੋਆਰਡੀਨੇਟਰ, ਪ੍ੋ. ਬਾਠ, ਪ੍ੋ. ਨੀਰਚ ਸ਼ਰਮਾ ਤੇ ਰੋਬਿਨ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤਾ ਗਿਆ। ਡਾ. ਜਗਵਿੰਦਰ ਚੀਮਾ ਨੇ ਮੁੱਖ ਮਹਿਮਾਨ ਅਤੇ ਵੱਖ-ਵੱਖ ਵਿਭਾਗ ਦੇ ਪ੍ੋ. ਸਹਿਬਾਨਾਂ ਨੂੰ ਪ੍ੋਗਰਾਮ ਵਿਚ ਸ਼ਿਰਕਤ ਕਰਨ ਤੇ ਜੀ ਆਇਆ ਨੂੰ ਕਿਹਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਵੰਦਨਾ, ਡਾਂਸ, ਗਿੱਧਾ, ਭੰਗੜਾ ਰੰਗੋਲੀ ਲੋਕ ਗੀਤ ਆਦਿ ਵਿਚ ਵੱਧ ਚੜ ਕੇ ਭਾਗ ਲਿਆ ਗਿਆ। ਇਸ ਦੌਰਾਨ ਪ੍ੋ. ਕੋਸਲ ਵੱਲੋਂ ਨਿਰਦੇਸ਼ਤ ਨਾਟਕ ਗੋਹਾਰ ਏ ਪੰਜਾਬੀ ਬੋਲੀ ਅਤੇ ਪ੍ੋ. ਹਰਪ੍ਰੀਤ ਵੱਲੋਂ ਨਿਰਦੇਸ਼ਤ ਮਲਵਈ ਗਿੱਧਾ ਮੁੱਖ ਆਕਰਸ਼ਨ ਦਾ ਕੇਂਦਰ ਰਹੇ। ਇਸ ਮੌਕੇ ਪਿ੍ੰ. ਡਾ. ਪ੍ੋ. ਐਡਵਰਡ ਮਸੀਹ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਕਾਦਮਿਕ ਖੇਤਰ ਦੇ ਨਾਲ-ਨਾਲ ਸੱਭਿਆਚਾਰਕ ਪ੍ੋਗਰਾਮ ਵੀ ਵਿਦਿਆਰਥੀ ਜੀਵਨ ਦਾ ਅਨਿਖਵੜਾ ਅੰਗ ਹਨ। ਅੰਤ ਵਿਚ ਵਿਭਾਗ ਦੀ ਮੁੱਖੀ ਡਾ. ਅਸ਼ਵਨੀ ਕਾਸਰਾ ਨੇ ਮੁੱਖ ਮਹਿਮਾਨ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਪ੍ੋਗਰਾਮ ਨੂੰ ਸਫਲ ਬਣਾਉਣ ਲਈ ਵਿਭਾਗ ਦੇ ਪ੍ੋ. ਅਰੂ ਮਲਹੋਤਰਾ, ਪ੍ੋ. ਅਲਕਾ ਸੇਖੜੀ, ਪ੍ੋ. ਅੰਜਲੀ ਸ਼ਰਮਾ, ਪ੍ੋ. ਹਰਪ੍ਰੀਤ, ਪ੍ੋ. ਕੋਮਲ, ਪ੍ੋ. ਦੀਪਿਕਾ ਅਤੇ ਪ੍ੋ. ਡੋਲੀ ਵੱਲੋਂ ਕੀਤੀ ਗਈ ਅਣਥਕ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ।