ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ

ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਲੱਖਣ ਕਲਾਂ ਸਥਿਤ ਭਾਈ ਗੁਰਦਾਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਬਲਬੀਰ ਸਿੰਘ ਕਾਹਲੋਂ ਤੇ ਪਿੰ੍ਸੀਪਲ ਬਲਜਿੰਦਰ ਕੌਰ ਦੀ ਦੇਖ ਰੇਖ ਹੇਠ 'ਘਰ ਘਰ ਤਿਰੰਗਾ ਲਹਿਰਾਉਣ' ਤੇ ਸਾਉਣ ਮਹੀਨੇ ਦੀਆਂ ਤੀਆਂ ਦੇ ਤਿਉਹਾਰ ਨੂੰ ਸਮਰਪਿਤ ਕਲਚਰਲ ਪੋ੍ਗਰਾਮ ਕਰਵਾਇਆ ਗਿਆ। ਇਸ ਪੋ੍ਗਰਾਮ ਵਿਚ ਭਾਈ ਗੁਰਦਾਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੀਆਂ ਵੱਖ ਵੱਖ ਕਲਾਸਾਂ ਦੇ ਵਿਦਿਆਰਥਣਾਂ ਤੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ, ਸਕਿੱਟਾਂ, ਕੋਰਿਓਗ੍ਰਾਫੀਆਂ ਤੇ ਪੰਜਾਬ ਦਾ ਲੋਕ ਨਾਚ ਗਿੱਧਾ ਤੇ ਭੰਗੜਾ ਆਦਿ ਪੋ੍ਗਰਾਮ ਕਰਕੇ ਦਿਲ ਖਿੱਚਵਾਂ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਸਕੂਲ ਮੈਨੇਜਮੈਂਟ ਵੱਲੋਂ ਸਕੂਲ ਦੇ ਵਿਹੜੇ ਨੂੰ ਤਿਰੰਗੇ ਲਗਾ ਕੇ ਸਜਾਇਆ ਹੋਇਆ ਸੀ ਉਥੇ ਸਕੂਲ ਵਿੱਚ ਪਾਈਆਂ ਗਈਆਂ ਪੀਂਘਾਂ ਮੁਟਿਆਰਾਂ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸਨ। ਇਸ ਮੌਕੇ ਤੇ ਨਾਰਥ ਜ਼ੋਨ ਕਲਚਰ ਸੈਂਟਰਲ ਪਟਿਆਲਾ ਵੱਲੋਂ ਕਰਵਾਏ ਕਲਚਰਲ ਪੋ੍ਗਰਾਮ 'ਚ ਸਰਹੱਦੀ ਫੋਕ ਥੀਏਟਰ ਗੁਰਦਾਸਪੁਰ ਵੱਲੋਂ ਮਾਸਟਰ ਮੋਹਨ ਲਾਲ ਤੇ ਮਾਸਟਰ ਸੰਦੀਪ ਸਿੰਘ ਦੀ ਦੇਖ ਰੇਖ ਹੇਠ ਕਲਚਰ ਪੋ੍ਗਰਾਮ ਕੀਤਾ ਗਿਆ। ਇਸ ਕਲਚਰਲ ਪੋ੍ਗਰਾਮ ਮੌਕੇ ਸਕੂਲ ਪਿੰ੍ਸੀਪਲ ਬਲਜਿੰਦਰ ਕੌਰ ਨੇ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਤੇ ਸਰਹੱਦੀ ਫੋਕ ਥੀਏਟਰ ਗੁਰਦਾਸਪੁਰ ਦਾ ਧੰਨਵਾਦ ਕਰਦਿਆਂ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨਾਂ੍ਹ ਕਿਹਾ ਕਿ ਸਕੂਲ ਮੈਨਜਮੈਂਟ ਵੱਲੋਂ ਹਰ ਸਾਲ ਦੀ ਤਰਾਂ੍ਹ ਇਸ ਵਾਰ ਵੀ ਸਾਉਣ ਮਹੀਨੇ ਨੂੰ ਸਮਰਪਿਤ ਤੀਆਂ ਦੇ ਤਿਉਹਾਰ ਮੌਕੇ ਕਲਚਰਲ ਪੋ੍ਗਰਾਮ ਆਯੋਜਿਤ ਕੀਤਾ ਗਿਆ ਹੈ। ਇਸ ਮੌਕੇ ਉਨਾਂ੍ਹ ਕਿਹਾ ਕਿ ਸਾਉਣ ਮਹੀਨੇ ਦੇ ਪਵਿੱਤਰ ਤਿਉਹਾਰ ਮੌਕੇ ਜਿੱਥੇ ਪੁਰਾਣੇ ਸਮਿਆਂ ਵਿੱਚ ਨਵ ਵਿਆਹੀਆਂ ਲੜਕੀਆਂ ਨੂੰ ਸਾਵਣ ਮਹੀਨੇ ਆਪਣੇ ਪੇਕੇ ਪਿੰਡ ਲਿਆਂਦਾ ਜਾਂਦਾ ਸੀ ਜਿੱਥੇ ਲੜਕੀਆਂ ਵਲੋਂ ਆਪਣੀਆਂ ਸਹੇਲੀਆਂ ਨਾਲ ਸਾਵਣ ਮਹੀਨੇ ਮੌਕੇ ਗਿੱਧਾ ਕਿੱਕਲੀਆਂ ਬੋਲੀਆਂ ਪਾਈਆਂ ਜਾਂਦੀਆਂ ਸੀ ਅਤੇ ਸਾਉਣ ਮਹੀਨੇ ਸੱਸਾਂ ਦੇ ਮੱਥੇ ਨਹੀਂ ਲੱਗਦੀਆਂ ਸਨ ਪਰੰਤੂ ਅੱਜ ਦੀਆਂ ਧੀਆਂ ਹਰ ਪੱਖੋਂ ਮੋਹਰੀ ਹਨ ਉਨਾਂ੍ਹ ਕਿਹਾ ਕਿ ਜਿਥੇ ਪਿਛਲੇ ਸਮਿਆਂ ਵਿੱਚ ਧੀਆਂ ਨੂੰ ਵਿਚਾਰੀ ਕਿਹਾ ਜਾਂਦਾ ਸੀ ਪਰੰਤੂ ਅੱਜ ਦੀ ਧੀ ਵਿਚਾਰੀ ਨਹੀਂ ਉਪਕਾਰੀ ਹੈ ਜੋ ਦੋਵਾਂ ਪਰਿਵਾਰਾਂ ਦਾ ਨਾਂ ਰੌਸ਼ਨ ਕਰ ਰਹੀ ਹੈ । ਇਸ ਮੌਕੇ ਤੇ ਸਕੂਲੀ ਵਿਦਿਆਰਥਣਾਂ ਅਸੀਂ ਅਧਿਆਪਕਾਵਾਂ ਤੋਂ ਇਲਾਵਾ ਇਲਾਕੇ ਦੀਆਂ ਮੁਟਿਆਰਾਂ ਵੱਲੋਂ ਪੀਂਘਾਂ ਝੂਟੀਆਂ ਉੱਥੇ ਸਕੂਲ ਮੈਨਜਮੈਂਟ ਵੱਲੋਂ ਮਾਲ ਪੂੜੇ ਅਤੇ ਖੀਰ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਤੇ ਸਤਵੰਤ ਕੌਰ ਕਾਹਲੋਂ , ਐੱਸਪੀ ਸਿੰਘ, ਸ਼ਿਵਪਾਲ ਸਿੰਘ, ਰਜਿੰਦਰ ਸਿੰਘ, ਰਣਜੀਤ ਸਿੰਘ, ਜਗਮੀਤ ਕੌਰ, ਬਲਜੀਤ ਕੌਰ, ਨਵਦੀਪ ਕੌਰ, ਕਿਰਨ, ਪਰਮਵੀਰ, ਪਿ੍ਰਆ, ਗੁਰਬਚਨ ਕੌਰ, ਮਨਦੀਪ ਕੌਰ, ਕਿਰਨ ਕੌਰ ਆਦਿ ਸਕੂਲ ਸਟਾਫ ਮੌਜੂਦ ਸੀ।