ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ

ਮਾਰਕੀਟ ਕਮੇਟੀ ਕਲਾਨੌਰ ਅਧੀਨ ਆਉਂਦੀ ਅਨਾਜ ਮੰਡੀ ਭਿਖਾਰੀਵਾਲ ਵਿਚੋਂ ਵੀਰਵਾਰ ਦੀ ਰਾਤ ਚੋਰ 20 ਬੋਰੀਆਂ ਕਣਕ ਚੋਰੀ ਕਰ ਕੇ ਰਫੂਚੱਕਰ ਹੋ ਗਏ।

ਇੱਥੇ ਦੱਸਣਯੋਗ ਹੈ ਕਿ ਪਿਛਲੇ ਵੀਰਵਾਰ ਵੀ ਚੋਰ ਇਸ ਅਨਾਜ ਮੰਡੀ 'ਚੋਂ 17 ਬੋਰੀਆਂ ਚੋਰੀ ਕਰਕੇ ਲੈ ਗਏ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੋਢੀ ਟ੍ਰੇਡਿੰਗ ਕੰਪਨੀ ਦੇ ਮਾਲਕ ਕੁਲਦੀਪ ਸਿੰਘ ਸੰਗਤਪੁਰ ਨੇ ਖੁਸ਼ਹਾਲੀ ਦੇ ਰਾਖੇ (ਜੀਓਜੀ) ਸਮੇਤ ਦੱਸਿਆ ਕਿ ਭਿਖਾਰੀਵਾਲ ਅਨਾਜ ਮੰਡੀ 'ਚ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਵੀਰਵਾਰ ਦੀ ਰਾਤ ਚੋਰ ਉਸ ਦੀ ਮੰਡੀ 'ਚੋਂ 20 ਬੋਰੀਆਂ ਕਣਕ ਲੱਦ ਕੇ ਲੈ ਗਏ। ਇਸ ਮੌਕੇ ਕਮਿਸ਼ਨ ਏਜੰਟ ਤੇ ਖੁਸ਼ਹਾਲੀ ਦੇ ਰਾਖਿਆਂ ਕਿਹਾ ਕਿ ਦੱਸਿਆ ਕਿ ਲਿਫਟਿੰਗ ਨਾ ਹੋਣ ਕਾਰਨ ਉਨ੍ਹਾਂ ਦੀ ਹਜ਼ਾਰਾਂ ਕੁਇੰਟਲ ਕਣਕ ਭਿਖਾਰੀਵਾਲ ਅਨਾਜ ਮੰਡੀ ਵਿਚ ਪਈ ਹੋਈ ਹੈ। ਇਸ ਮੌਕੇ ਖੁਸ਼ਹਾਲੀ ਦੇ ਰਾਖੇ ਚੈਨ ਸਿੰਘ ਅਤੇ ਗੁਰਮੇਲ ਸਿੰਘ ਨੇ ਦੱਸਿਆ ਕਿ ਅਨਾਜ ਮੰਡੀ 'ਚ ਲਿਫਟਿੰਗ ਘੱਟ ਹੋਣ ਕਾਰਨ ਆੜ੍ਹਤੀ ਪਹਿਲਾਂ ਹੀ ਪ੍ਰਰੇਸ਼ਾਨ ਹਨ ਜਦ ਕਿ ਇਸ ਅਨਾਜ ਮੰਡੀ ਵਿੱਚੋਂ ਦੂਸਰੀ ਵਾਰ ਕਣਕ ਦੀਆਂ ਬੋਰੀਆਂ ਚੋਰੀ ਹੋ ਚੁੱਕੀਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਰਾਤ ਵੇਲੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਹੋਣ ਕਾਰਨ ਸ਼ਰਾਰਤੀ ਤੇ ਚੋਰ ਅਨਸਰਾਂ ਵੱਲੋਂ ਮੰਡੀ 'ਚੋਂ ਕਣਕ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਮੰਡੀ ਵਿੱਚੋਂ ਚੋਰੀ ਹੋਈ ਕਣਕ ਸਬੰਧੀ ਉਨ੍ਹਾਂ ਜੀ ਓ ਜੀ ਦੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਦੇ ਦਿੱਤੀ ਹੈ। ਇਸ ਮੌਕੇ ਤੇ ਉਨ੍ਹਾਂ ਮੰਗ ਕੀਤੀ ਕਿ ਮੰਡੀਆਂ 'ਚ ਰਾਤ ਵੇਲੇ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾਣ ਤਾਂ ਜੋ ਮੰਡੀਆਂ 'ਚ ਪਿਆ ਅਨਾਜ ਚੋਰੀ ਨਾ ਹੋ ਸਕੇ।