ਸੁਰਿੰਦਰ ਮਹਾਜਨ, ਪਠਾਨਕੋਟ

ਜ਼ਿਲ੍ਹਾ ਕੰਗੜਾ ਦੇ ਐੱਸਪੀ ਵਿਮੁਕਤ ਰੰਜਤ ਦੇ ਨਿਰਦੇਸ਼ਾਂ 'ਤੇ ਪੁਲਿਸ ਨੇ ਇਕ ਵਿਅਕਤੀ ਨੂੰ 21 ਗ੍ਰਾਮ ਚਿੱਟੇ ਸਮੇਤ ਡਮਤਾਲ ਥਾਣੇ ਅਧੀਨ ਪੈਂਦੇ ਸੰਗੇੜ ਬਿ੍ਜ ਹੇਠਾਂ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਡੁਮਟਾਲ ਥਾਣੇ ਦੇ ਇੰਚਾਰਜ ਹਰੀਸ਼ ਗੁਲੇਰੀਆ ਦਸਿਆ ਕਿ ਉਹ ਪੁਲਿਸ ਟੀਮ ਦੇ ਨਾਲ ਪੁਲ਼ ਦੇ ਨਜ਼ਦੀਕ ਗਸ਼ਤ ਕਰ ਰਹੇ ਸਨ ਕਿ ਗਸ਼ਤ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦਾ ਹੈ ਤਾਂ ਗੁਪਤ ਸੂਚਨਾ ਦੇ ਆਧਾਰ 'ਤੇ ਉਹ ਵਿਅਕਤੀ ਮੌਕੇ 'ਤੇ ਫੜਿਆ ਗਿਆ। ਉਸ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 21 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ, ਨੂਰਪੁਰ ਦੇ ਡੀਐੱਸਪੀ ਸਾਹਿਲ ਅਰੋੜਾ ਨੇ ਦੱਸਿਆ ਹੈ ਕਿ ਡਮਟਾਲ ਥਾਣਾ ਦੀ ਟੀਮ ਫੜੇ ਦੋਸ਼ੀ ਦੀ ਪਛਾਣ ਕਰਨ ਕੁਮਾਰ ਪੁੱਤਰ ਸਤਪਾਲ ਨਿਵਾਸੀ ਭਦੜੋਆ ਤਹਿਸੀਲ ਇੰਦੌਰਾ ਵਜੋਂ ਹੋਈ ਹੈ ਦੋਸ਼ੀ ਨੂੰ ਗਿ੍ਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਗਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।