ਪੱਤਰ ਪ੍ਰਰੇਰਕ, ਗੁਰਦਾਸਪੁਰ : ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲੇ ਨੌਜਵਾਨ ਖਿਲਾਫ ਥਾਣਾ ਦੀਨਾਨਗਰ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਅੌਰਤ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਘਰ ਦਾ ਪਾਲਣ ਪੌਸ਼ਣ ਕਰਦੀ ਹੈ, ਜਿਸ ਕਾਰਨ ਉਹ 16 ਅਕਤੂੁਬਰ ਨੂੰ ਸਵੇਰੇ ਸਾਢੇ 10 ਵਜੇ ਵੀ ਕੰਮ ਕਰਨ ਲਈ ਕਰਨ ਲਈ ਗਈ ਹੋਈ ਸੀ। ਸ਼ਾਮ ਸਾਢੇ 5 ਉਹ ਘਰ ਵਾਪਸ ਤਾਂ ਦੇਖਿਆ ਕਿ ਉਸ ਦੀ ਲੜਕੀ ਘਰ 'ਤੇ ਨਹੀਂ ਸੀ ਜਿਸਦੀ ਇਧਰ-ਉਧਰ ਕਾਫੀ ਭਾਲ ਕੀਤੀ ਗਈ ਪਰ ਕੋਈ ਥਹੁ ਪਤਾ ਨਹੀਂ ਲਗਾ। ਬਾਅਦ ਵਿਚ ਪਤਾ ਲਗਾ ਕਿ ਉਸ ਦੀ ਲੜਕੀ ਨੂੰ ਸੋਹਣ ਲਾਲ ਉਰਫ ਚੰਦ ਵਾਸੀ ਸ਼ਾਹਪੁਰ ਅਫਗਾਨਾ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਹੀਰਾ ਸਿੰਘ ਨੇ ਦੱਸਿਆ ਕਿ ਪੀੜਤ ਅੌਰਤ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।