ਪਵਨ ਤੇ੍ਹਨ, ਬਟਾਲਾ : ਕਾਦੀਆਂ ਚੰੂਗੀ ਦੇ ਨਜ਼ਦੀਕ ਲਜ਼ੀਜ ਹੋਟਲ ਦੇ ਬਾਹਰੋਂ ਇਕ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਜਿੰਦਰ ਮਹਾਜਨ ਰਾਜੂ ਵਾਸੀ ਪਹਾੜੀ ਗੇਟ ਨੇ ਦੱਸਿਆ ਕਿ ਕਰੀਬ 8 ਵਜੇ ਕਾਦੀਆਂ ਚੰੂਗੀ ਲਜੀਜ ਹੋਟਲ ਵਿਖੇ ਆਪਣੇ ਮੋਟਰਸਾਈਕਲ ਨੰਬਰ ਪੀਬੀ-18-ਐੱਲ-4044 ਤੇ ਆਇਆ ਸੀ। ਉਸ ਨੇ ਆਪਣਾ ਮੋਟਰਸਾਈਕਲ ਹੋਟਲ ਦੇ ਬਾਹਰ ਖਲਾਰਿਆ ਤੇ ਅੰਦਰ ਚਲਾ ਗਿਆ। ਜਦੋਂ ਉਹ ਥੋੜ੍ਹੀ ਦੇਰ ਬਾਅਦ ਬਾਹਰ ਆਇਆ ਤਾਂ ਉਸ ਦਾ ਮੋਟਰਸਾਈਕਲ ਉੱਥੇ ਨਹੀਂ ਸੀ। ਉਸ ਨੇ ਆਸ-ਪਾਸ ਦੇਖਿਆ ਪਰ ਮੋਟਰਸਾਈਕਲ ਨਹੀਂ ਲੱਭਾ। ਉਸ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ। ਇਸ ਸਬੰਧੀ ਉਸ ਨੇ ਥਾਣਾ ਸਿਟੀ ਵਿਚ ਸ਼ਿਕਾਇਤ ਕਰ ਦਿੱਤੀ ਹੈ।