ਸੁਰਿੰਦਰ ਮਹਾਜਨ, ਪਠਾਨਕੋਟ

ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਵੱਲੋਂ ਇਕ ਬੈਟਰੀ/ਇਨਵਰਟਰ ਚੋਰ ਨੂੰ ਗਿ੍ਫਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਡਿਵੀਜਨ ਨੰਬਰ 2 ਦੇ ਥਾਣਾ ਪ੍ਰਭਾਰੀ ਇਕਬਾਲ ਸਿੰਘ ਨੇ ਦੱਸਿਆ ਕਿ ਜਲੰਧਰ ਬਾਈਪਾਸ ਰੋਡ ਸਥਿਤ ਆਇਲ ਡਿੱਪੂ ਦੇ ਨਜ਼ਦੀਕ ਇਕ ਪੰਚਰ ਦੀ ਦੁਕਾਨ ਦੇ ਮਾਲਕ ਰਾਜਨ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਕਿਸੇ ਵਿਅਕਤੀ ਨੇ ਉਸ ਦੀ ਦੁਕਾਨ ਦਾ ਤਾਲਾ ਤੋੜ ਕੇ ਇਨਵਰਟਰ ਤੇ ਬੈਟਰੀ ਚੋਰੀ ਕਰ ਲਈ ਹੈ। ਜਾਂਚ ਦੌਰਾਨ ਏਐੱਸਆਈ ਹਰਜਿੰਦਰ ਸਿੰਘ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਲਕਸ਼ਮੀ ਗਾਰਡਨ ਕਲੋਨੀ ਤੋਂ ਬਲਵਿੰਦਰ ਉਰਫ ਬੱਬੂ ਵਾਸੀ ਲਮੀਨੀ ਨੂੰ ਗਿ੍ਫਤਾਰ ਕੀਤਾ ਗਿਆ ਤੇ ਉਸ ਤੋਂ ਚੋਰੀ ਕੀਤਾ ਗਿਆ ਇਨਵਰਟਰ ਬੈਟਰਾ ਵੀ ਬਰਾਮਦ ਕੀਤਾ ਗਿਆ। ਇਸ ਸਬੰਧੀ ਥਾਣਾ ਡਿਵੀਜਨ ਨੰਬਰ 2 ਦੀ ਪੁਲਿਸ ਨੇ ਉਕਤ ਵਿਅਕਤੀ ਵਿਰੁਧ ਧਾਰਾ 380, 457 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ।